For the best experience, open
https://m.punjabitribuneonline.com
on your mobile browser.
Advertisement

ਸਿੱਕਮ: ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਸੌ ਤੋਂ ਵੱਧ ਸੈਲਾਨੀ ਫਸੇ

07:24 AM Jun 15, 2024 IST
ਸਿੱਕਮ  ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 12 ਸੌ ਤੋਂ ਵੱਧ ਸੈਲਾਨੀ ਫਸੇ
Advertisement

ਗੰਗਟੋਕ, 14 ਜੂਨ
ਸਿੱਕਮ ਦੇ ਮੰਗਨ ਜ਼ਿਲ੍ਹੇ ’ਚ ਭਾਰੀ ਮੀਂਹ ਪੈਣ ਮਗਰੋਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ 15 ਵਿਦੇਸ਼ੀਆਂ ਸਮੇਤ 1200 ਤੋਂ ਵੱਧ ਸੈਲਾਨੀ ਫਸ ਗਏ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸਿੱਕਮ ਦੇ ਸੈਰ-ਸਪਾਟਾ ਅਤੇ ਸਿਵਲ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਐੱਸ ਰਾਓ ਨੇ ਕਿਹਾ ਕਿ ਮੁੱਖ ਸਕੱਤਰ ਦੇ ਦਫ਼ਤਰ ਨੇ ਮੌਸਮ ਦੀ ਸਥਿਤੀ ਦੇ ਆਧਾਰ ’ਤੇ ਸਾਰੇ ਸੈਲਾਨੀਆਂ ਨੂੰ ਏਅਰਲਿਫਟ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ।

Advertisement

ਇਸੇ ਦਰਮਿਆਨ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰੀ ਮੀਂਹਾਂ ਕਾਰਨ ਇਸ ਹਿਮਾਲਿਆਈ ਖੇਤਰ ’ਚ ਵੱਡੇ ਪੱਧਰ ’ਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਹੈ। ਕਈ ਸੜਕਾਂ ਟੁੱਟ ਗਈਆਂ ਹਨ ਅਤੇ ਬਿਜਲੀ ਤੇ ਖੁਰਾਕੀ ਵਸਤਾਂ ਦੀ ਸਪਲਾਈ ਤੇ ਮੋਬਾਈਲ ਨੈੱਟਵਰਕ ਪ੍ਰਭਾਵਿਤ ਹੋਇਆ ਹੈ। ਰਾਓ ਨੇ ਇੱਕ ਬਿਆਨ ’ਚ ਕਿਹਾ, ‘ਜ਼ਮੀਨੀ ਪੱਧਰ ’ਤੇ ਮਿਲੀਆਂ ਰਿਪੋਰਟਾਂ ਅਨੁਸਾਰ ਭਾਰੀ ਮੀਂਹ ਪੈਣ ਤੇ ਢਿੱਗਾਂ ਖਿਸਕਣ ਕਾਰਨ ਤਕਰੀਬਨ 1200 ਘਰੇਲੂ ਤੇ 15 ਵਿਦੇਸ਼ੀ (ਥਾਈਲੈਂਡ ਦੇ ਦੋ, ਨੇਪਾਲ ਦੇ ਤਿੰਨ ਤੇ ਬੰਗਲਾਦੇਸ਼ ਦੇ 10) ਸੈਲਾਨੀ ਮੰਗਨ ਜ਼ਿਲ੍ਹੇ ਦੇ ਲਾਚੁੰਗ ’ਚ ਫਸ ਗਏ ਹਨ।’

ਉਨ੍ਹਾਂ ਦੱਸਿਆ ਕਿ ਸਾਰੇ ਸੈਲਾਨੀ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਸਥਾਨਕ ਅਥਾਰਿਟੀਆਂ ਨੇ ਉਨ੍ਹਾਂ ਨੂੰ ਆਪਣੇ ਥਾਵਾਂ ’ਤੇ ਟਿਕੇ ਰਹਿਣ ਤੇ ਜੋਖਮ ਵਾਲੀਆਂ ਥਾਵਾਂ ਵੱਲ ਨਾ ਜਾਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਸਾਰੇ ਸੈਲਾਨੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਹਾਲਾਤ ਬਾਰੇ ਜਾਣਕਾਰੀ ਦੇ ਦਿੱਤੀ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×