ਸਿੱਕਮ: ਵਿਦਿਆਰਥੀਆਂ ਦੀ ਘਾਟ ਕਾਰਨ ਸਰਕਾਰ ਵੱਲੋਂ 97 ਸਕੂਲ ਬੰਦ ਕਰਨ ਦਾ ਫ਼ੈਸਲਾ
10:18 PM Nov 14, 2024 IST
ਗੰਗਟੋਕ, 14 ਨਵੰਬਰ
Advertisement
ਸਿੱਕਮ ਸਰਕਾਰ (Govt. Of Sikkim)ਨੇ ਵਿਦਿਆਰਥੀਆਂ ਦਾ ਦਾਖਲਾ ਘੱਟ ਹੋਣ ਕਾਰਨ ਮੌਜੂਦਾ ਸਮੈਸਟਰ ਖਤਮ ਹੋਣ ਮਗਰੋਂ 97 ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਸਿੱਖਿਆ ਮੰਤਰੀ ਰਾਜੂ ਬਸੰਤ ਨੇ ਅੱਜ ਕਿਹਾ ਕਿ ਬੰੰਦ ਕਰਨ ਲਈ ਜਿਹੜੇ ਸਕੂਲਾਂ ਦੀ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿੱਚ 78 ਪ੍ਰਾਇਮਰੀ, 12 ਜੂਨੀਅਰ ਹਾਈ ਅਤੇ ਸੱਤ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹਨ।
Advertisement
ਬਸੰਤ ਮੁਤਾਬਕ ਇਨ੍ਹਾਂ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਮੌਜੂਦਾ ਸੈਸ਼ਨ ਖਤਮ ਹੋਣ ਮਗਰੋਂ ਨੇੜੇ ਦੇ ਹੋਰਨਾਂ ਸਕੂਲਾਂ ’ਚ ਭੇਜਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ, ‘‘ਇਸ ਫ਼ੈਸਲੇ ਦਾ ਮਕਸਦ ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਉਣਾ ਹੈ।’’ -ਪੀਟੀਆਈ
Advertisement