For the best experience, open
https://m.punjabitribuneonline.com
on your mobile browser.
Advertisement

ਪੰਥਕ ਪ੍ਰੰਪਰਾਵਾਂ ਤੇ ਸੰਸਥਾਵਾਂ ਨੂੰ ਬਚਾਉਣ ਲਈ ਸਿੱਖ ਸੰਗਤ ਸੁਚੇਤ ਹੋਵੇ: ਜਥੇਦਾਰ ਰਣਜੀਤ ਸਿੰਘ

07:00 AM Nov 21, 2023 IST
ਪੰਥਕ ਪ੍ਰੰਪਰਾਵਾਂ ਤੇ ਸੰਸਥਾਵਾਂ ਨੂੰ ਬਚਾਉਣ ਲਈ ਸਿੱਖ ਸੰਗਤ ਸੁਚੇਤ ਹੋਵੇ  ਜਥੇਦਾਰ ਰਣਜੀਤ ਸਿੰਘ
ਘੰਡਾਬੰਨਾ ਵਿੱਚ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸੰਗਤਾਂ ਨਾਲ। -ਫੋਟੋ: ਮਰਾਹੜ
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 20 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਇਨ੍ਹੀਂ ਦਿਨੀਂ ਵੋਟਾਂ ਬਣ ਰਹੀਆਂ ਹਨ। ਇਸ ਲਈ ਸਿੱਖ ਸੰਗਤਾਂ ਪੰਥਕ ਪ੍ਰੰਪਰਾਵਾਂ ਤੇ ਸੰਸਥਾਵਾਂ ਨੂੰ ਬਚਾਉਣ ਲਈ ਸੁਚੇਤ ਹੋ ਕੇ ਵੱਧ ਤੋਂ ਵੱਧ ਵੋਟਾਂ ਬਣਾਉਣ ਤਾਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਚੰਗੇ ਲੋਕਾਂ ਦੇ ਹੱਥ ਸੌਂਪਿਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਅਕਾਲੀ ਲਹਿਰ ਦੇ ਮੁਖੀ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪਿੰਡ ਘੰਡਾਬੰਨਾ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਮੌਜੂਦਾ ਧਿਰ ਨੇ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਰਸ਼ ਤੋਂ ਫ਼ਰਸ਼ ’ਤੇ ਲਿਆ ਖੜ੍ਹਾ ਕੀਤਾ ਹੈ। ਇਸ ਲਈ ਜੇਕਰ ਅਸੀਂ ਸੱਚੇ ਦਿਲੋਂ ਚਾਹੁੰਦੇ ਹਾਂ ਕਿ ਉਕਤ ਧਾਰਮਿਕ ਸੰਸਥਾਵਾਂ ਦਾ ਮਾਨ ਸਨਮਾਨ ਬਹਾਲ ਹੋਵੇ ਤਾਂ ਸਾਨੂੰ ਚੰਗੇ ਆਚਰਣ ਤੇ ਗੁਰਸਿੱਖ ਜੀਵਨ ਵਾਲੇ ਲੋਕਾਂ ਨੂੰ ਇਨ੍ਹਾਂ ਚੋਣਾਂ ’ਚ ਜਿਤਾਉਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਜਥੇਦਾਰ ਸ਼ੇਰ ਸਿੰਘ ਮਹਿਰਾਜ, ਬਲਦੇਵ ਸਿੰਘ ਢਿਪਾਲੀ ਤੇ ਡਾ. ਸੁਰਜੀਤ ਸਿੰਘ ਭਾਈਰੂਪਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement