ਸਿੱਖ ਸੰਸਥਾਵਾਂ ਵੱਲੋਂ ਇਨੈਲੋ ਉਮੀਦਵਾਰ ਦੀ ਹਮਾਇਤ
08:30 AM Sep 26, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਐੱਨਆਈਟੀ ਫਰੀਦਾਬਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੀਰਜ ਸ਼ਰਮਾ ਨੂੰ ਪੰਜਾਬੀ ਕਲੋਨੀ, ਡਬੂਆ ਕਲੋਨੀ ਤੇ ਸੰਜੈ ਕਲੋਨੀ ਦੇ ਵਾਸੀਆਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸਿੱਖ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਇਨੈਲੋ ਉਮੀਦਵਾਰ ਨਗਿੰਦਰ ਭੰਡਾਣਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਜੱਟ ਸਿੱਖ ਸਭਾ, ਰਾਮਗੜ੍ਹੀਆ ਸੰਸਥਾ ਨੇ ਇਨੈਲੋ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਸੰਸਥਾਵਾਂ ਨਾਲ ਜੁੜੇ ਲੋਕਾਂ ਦੀਆਂ ਢਾਈ ਹਜ਼ਾਰ ਤੋਂ ਵੱਧ ਵੋਟਾਂ ਹਨ। ਪੰਜਾਬੀ ਮੁਹੱਲੇ ਦੇ ਇੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੁਕੱਦਮੇ ਕਾਰਨ ਸਿੱਖ ਆਗੂ ਇਨੈਲੋ ਵੱਲ ਝੁਕੇ ਹਨ। ਭਾਜਪਾ ਉਮੀਦਵਾਰ ਸਤੀਸ਼ ਫਾਗਨਾ ਇਲਾਕੇ ਵਿੱਚ ਨਵਾਂ ਹੈ ਜੋ ਸੰਪਰਕ ਬਣਾਉਣ ਲਈ ਜੱਦੋਜਹਿਦ ਕਰ ਰਿਹਾ ਹੈ। ਇੱਥੇ ਪਰਵਾਸੀ ਮਜ਼ਦੂਰ, ਗੁੱਜਰ ਭਾਈਚਾਰੇ, ਮੁਸਲਿਮ ਅਤੇ ਦਲਿਤ ਵੋਟਰ ਅਹਿਮ ਹਨ।
Advertisement
Advertisement
Advertisement