ਸਿੱਖ ਆਗੂਆਂ ਵੱਲੋਂ ਕੇਂਦਰ ਸਰਕਾਰ ਦਾ ਘਿਰਾਓ
08:47 AM Dec 06, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਦਸੰਬਰ
ਇਥੇ ਦਲ ਖ਼ਾਲਸਾ ਅਤੇ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿੱਖਾਂ ’ਤੇ ਹਕੂਮਤਾਂ ਦੀਆਂ ਜ਼ਿਆਦਤੀਆਂ ਵਿਰੁਧ ਸਾਂਝੀ ਸੂਬਾਈ ਕਾਨਫਰੰਸ ਕੀਤੀ ਗਈ। ਇਸ ਮੌਕੇ ਸਿੱਖਾਂ ਉਤੇ ਜਬਰ/ਜ਼ੁਲਮ ਅਤੇ ਟਾਰਗਿਟ ਕਿਲਿੰਗ ਦੀ ਭਾਰਤੀ ਨੀਤੀ ਦਾ ਜੁਆਬ ਦੇਣ ਲਈ ਪੰਥਕ ਧਿਰਾਂ ਨੇ ਪੰਜਾਬ ਦੇ ਵਿਵਾਦਪੂਰਨ ਮੁੱਦਿਆਂ ਤੇ ਹੱਕਾਂ ਦੀ ਪ੍ਰਾਪਤੀ ਲਈ ਮਜ਼ਬੂਤ ਸਾਂਝਾ ਪਲੇਟਫਾਰਮ ਬਣਾਉਣ ’ਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਦਲ ਖਾਲਸਾ ਦੇ ਸੀਨੀਅਰ ਆਗੂ ਭਾਈ ਕੰਵਰਪਾਲ ਸਿੰਘ ਨੇ ਪੰਥਕ ਧਿਰਾਂ ਨੂੰ ਇਕੱਠਾ ਕਰਨ ਲਈ ਪੰਥਕ ਏਕੇ ਦਾ ਮਾਡਲ ਦਾ ਪ੍ਰਸਤਾਵ ਪੇਸ ਕਰਦੇ ਕੇਂਦਰ ਸਰਕਾਰ ਵੱਲੋਂ ਖ਼ਾਲਿਸਤਾਨ ਸੰਘਰਸ਼ ਨਾਲ ਜੁੜੇ ਸਿੱਖਾਂ ਨੂੰ ‘ਅਤਿਵਾਦੀ’ ਵਜੋਂ ਦਰਸਾਉਣ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਪੱਸ਼ਟ ਕੀਤਾ ਕਿ ਖ਼ਾਲਿਸਤਾਨੀ ਸਿੱਖ ‘ਅਤਿਵਾਦੀ’ ਨਹੀਂ ਹਨ।
Advertisement
Advertisement
Advertisement