ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ’ਚ ਗੁਰਦੁਆਰੇ ਨੂੰ ਸਾੜਨ ਦੀ ‘ਧਮਕੀ’ ਦੇਣ ਦੇ ਮਾਮਲੇ ’ਚ ਸਿੱਖ ਨੇਤਾ ਅਦਾਲਤ ’ਚ ਹੋਵੇਗਾ ਪੇਸ਼

12:38 PM Aug 21, 2023 IST

ਨਿਊਯਾਰਕ, 21 ਅਗਸਤ
ਕੈਲੀਫੋਰਨੀਆ ਸ਼ਹਿਰ ਵਿੱਚ ਗੁਰਦੁਆਰੇ ਨੂੰ ਸਾੜਨ ਦੀ ਕਥਿਤ ਧਮਕੀ ਦੇਣ ਵਾਲੇ ਬੇਕਰਸਫੀਲਡ ਸਿਟੀ ਕੌਂਸਲ ਦੇ ਸਾਬਕਾ ਸਿੱਖ ਉਮੀਦਵਾਰ ਨੂੰ ਇਸ ਮਹੀਨੇ ਦੇ ਅੰਤ ਵਿੱਚ ਮੁੱਢਲੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 60 ਸਾਲਾ ਰਾਜਵੀਰ ਸਿੰਘ ਗਿੱਲ ਨੂੰ ਮਾਰਚ ਵਿੱਚ ਬੇਕਰਸਫੀਲਡ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਦੇ ਮੈਂਬਰਾਂ ਨੂੰ ਗੋਲੀ ਮਾਰਨ ਅਤੇ ਜਾਇਦਾਦ ਨੂੰ ਸਾੜਨ ਲਈ ਹਮਲਾਵਰਾਂ ਨੂੰ ਸੁਪਾਰੀ ਦੇਣ ਦੀ ਕੋਸ਼ਿਸ਼ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਗਿੱਲ, ਜਿਸ 'ਤੇ ਕਈ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ, 31 ਅਗਸਤ ਨੂੰ ਕੇਰਨ ਕਾਉਂਟੀ ਕੋਰਟ ਵਿਚ ਪੇਸ਼ ਹੋ ਸਕਦਾ ਹੈ। ਉਹ 5 ਅਤੇ 6 ਅਕਤੂਬਰ ਨੂੰ ਆਪਣੀ ਮੁਢਲੀ ਸੁਣਵਾਈ ਲਈ ਅਦਾਲਤ ਵਿਚ ਵੀ ਹੋਵੇਗਾ।

Advertisement

Advertisement