ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿੱਖ ਇਤਿਹਾਸਕਾਰ ਪ੍ਰੋਫੈਸਰ ਸੰਤ ਸਿੰਘ ਪਦਮ ਦਾ ਦੇਹਾਂਤ

08:26 AM May 26, 2024 IST

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਿੱਖ ਇਤਿਹਾਸਕਾਰ ਪ੍ਰੋ. ਸੰਤ ਸਿੰਘ ਪਦਮ ਦਾ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਦਸਮੇਸ਼ ਨਗਰ ਮਾਲੇਰਕੋਟਲਾ ਸਥਿਤ ਰਿਹਾਇਸ਼ਗਾਹ ’ਤੇ ਰਾਤ ਅੱਠ ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਜਨਮ 1932 ਵਿੱਚ ਹੋਇਆ। ਉਹ 1966 ਤੋਂ 1987 ਤੱਕ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਪੰਜਾਬੀ ਪੜ੍ਹਾਉਂਦੇ ਰਹੇ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਖ਼ਾਸ ਕਰਕੇ ਸਿੱਖ ਇਤਿਹਾਸ ਦੀ ਅੰਤਲੇ ਸਮੇਂ ਤੱਕ ਖੋਜ ਕੀਤੀ। ਸਿੱਖਾਂ ਦੀ ਭਗਤਮਾਲਾ (ਕ੍ਰਿਤ ਭਾਈ ਸੂਰਤ ਸਿੰਘ), ਸਾਖੀ ਬਾਬੇ ਨਾਨਕ ਦੀ (ਸਾਖੀਕਾਰ ਸੈਦੋ ਜੱਟ) ਅਤੇ ਸਾਖੀ ਮਹਲੁ ਪਹਿਲੇ ਕੀ (ਸਾਖੀਕਾਰ ਸੀਹਾਂ ਉੱਪਲ) ’ਤੇ ਖੋਜ ਉਪਰੰਤ ਇਨ੍ਹਾਂ ਕਿਤਾਬਾਂ ਦੀ ਸੰਪਾਦਨਾ ਕੀਤੀ। ਉਨ੍ਹਾਂ ਦਾ ਸਸਕਾਰ ਅੱਜ ਨੌਸ਼ਿਹਰਾ ਮਾਲੇਰਕੋਟਲਾ ਵਿੱਚ ਕੀਤਾ ਗਿਆ।

Advertisement

Advertisement
Advertisement