For the best experience, open
https://m.punjabitribuneonline.com
on your mobile browser.
Advertisement

ਸਿੱਖ ਫ਼ਿਲਮ ਫੈਸਟੀਵਲ 19 ਨੂੰ

07:53 AM May 17, 2024 IST
ਸਿੱਖ ਫ਼ਿਲਮ ਫੈਸਟੀਵਲ 19 ਨੂੰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਮਈ
ਨੌਜਵਾਨ ਪੀੜ੍ਹੀ ਨੂੰ ਨਵੀਨਤਮ ਮੀਡੀਆ ਤਕਨਾਲੋਜੀ ਰਾਹੀਂ ਆਪਣੇ ਧਰਮ, ਇਤਿਹਾਸ ਤੇ ਵਿਰਾਸਤ ਨਾਲ ਜੋੜਕੇ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਸਿੱਖੀ ਵਿਰਸੇ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਸ਼ਾਨੇ-ਏ-ਖਾਲਸਾ ਫਾਊਂਡੇਸ਼ਨ ਵੱਲੋਂ 19 ਮਈ ਨੂੰ ਗੁਰੂ ਨਾਨਕ ਦੇਵ ਭਵਨ ਵਿੱਚ ਸਿੱਖ ਫ਼ਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਸ਼ਾਨ-ਏ-ਖਾਲਸਾ ਦੇ ਮੁਖੀ ਡਾ. ਰੁਪਿੰਦਰ ਸਿੰਘ ਅਤੇ ਪ੍ਰਧਾਨ ਇੰਦਰਜੀਤ ਸਿੰਘ ਮੱਕੜ ਨੇ ਇਸਦਾ ਸੱਦਾ ਪੱਤਰ ਜਾਰੀ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਮੁੱਖ ਡਾ. ਰੁਪਿੰਦਰ ਸਿੰਘ ਨੇ ਦੱਸਿਆ ਕਿ ਸਿੱਖ ਮੀਡੀਆ ਨੂੰ ਸਹੀ ਅਰਥਾਂ ਵਿੱਚ ਮਜ਼ਬੂਤ ਕਰਨ, ਦੁਨੀਆਂ ਸਾਹਮਣੇ ਸਿੱਖੀ ਕਿਰਦਾਰ ਵਾਲੀਆਂ ਬਿਹਤਰੀਨ ਫ਼ਿਲਮਾਂ ਦੀ ਪੇਸ਼ਕਾਰੀ ਕਰਨ ਅਤੇ ਸਿੱਖ ਨੌਜਵਾਨ ਪੀੜ੍ਹੀ ਤੇ ਬੱਚਿਆਂ ਅੰਦਰ ਛੁਪੇ ਗੁਣਾਤਮਕ ਤੇ ਕਲਾਤਮਕ ਗੁਣਾਂ ਨੂੰ ਨਿਖਾਰਨ ਲਈ ਫਾਊਂਡੇਸ਼ਨ ਯਤਨਸ਼ੀਲ ਹੈ ਅਤੇ ਹੁਣ ਤੱਕ ਇੰਟਰਨੈਸ਼ਨਲ ਪੱਧਰ ਦੀਆਂ 14 ਦੇ ਕਰੀਬ ਫ਼ਿਲਮਾਂ ਦਾ ਨਿਰਮਾਣ ਉਹ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ਾਨੇ-ਏ-ਖਾਲਸਾ ਦੇ ਬੈਨਰ ਹੇਠ ਬਣੀਆਂ ਐਵਾਰਡ ਪ੍ਰਾਪਤ ਫ਼ਿਲਮਾਂ ‘ਜਾਗੋ ਆਈ ਆ’ ਅਤੇ ‘ਲੰਡਨ ਸਿੱਖਜ਼ ਫਾਈਟ ਫਾਰ ਰਾਈਟਸ’ ਦੀ ਪੇਸ਼ਕਾਰੀ ਸੰਗਤਾਂ ਦੇ ਸਨਮੁੱਖ ਕੀਤੀ ਜਾਵੇਗੀ ਅਤੇ ਇਨ੍ਹਾਂ ਫ਼ਿਲਮਾਂ ਦੇ ਸਿੱਖ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×