ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਹਗੀਰਾਂ ਲਈ ਮੁਸੀਬਤ ਬਣੀ ਸਿਕੰਦਰਪੁਰ ਸੜਕ

09:01 AM Jul 12, 2024 IST
ਪਿੰਡ ਸਿਕੰਦਰਪੁਰ ਦੀ ਸੜਕ ’ਤੇ ਭਰਿਆ ਹੋਇਆ ਪਾਣੀ।

ਹਤਿੰਦਰ ਮਹਿਤਾ
ਜਲੰਧਰ, 11 ਜੁਲਾਈ
ਅਲਵਲਪੁਰ-ਧੋਗੜੀ ਸੜਕ ’ਤੇ ਸਥਿਤ ਪਿੰਡ ਸਿਕੰਦਰਪੁਰ ਵਾਸੀ ਪਿਛਲੇ ਤਿੰਨ ਸਾਲ ਤੋਂ ਸੜਕ ਨਾ ਬਣਨ ਕਾਰਨ ਪ੍ਰੇਸ਼ਾਨ ਸਨ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਬਣ ਰਹੀ ਸੜਕ ਉਨ੍ਹਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਮਨਮਰਜ਼ੀ ਨਾਲ ਕੰਮ ਕਰਨਾ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਸੜਕ ਨੇ ਨਹਿਰ ਦਾ ਰੂਪ ਧਾਰ ਲਿਆ ਹੈ ਤੇ ਇਸ ਵਿੱਚ ਰੋਜ਼ਾਨਾਂ ਹੀ ਵਾਹਨ ਫਸਦੇ ਹਨ। ਇਸ ਕਾਰਨ ਹੁਣ ਵਾਹਨ ਚਾਲਕ ਅਤੇ ਪੈਦਲ ਜਾਣ ਵਾਲੇ ਰਾਹਗੀਰ ਵੀ ਇਸ ਸੜਕ ’ਤੇ ਜਾਣ ਤੋਂ ਗੁਰੇਜ਼ ਕਰਦੇ ਹਨ। ਇਸ ਸੜਕ ’ਤੇ ਜਲੰਧਰ ਲਈ ਪਾਣੀ ਲਿਆਉਣ ਵਾਸਤੇ ਤਿੰਨ ਸਾਲ ਪਹਿਲਾਂ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਢਾਈ ਸਾਲ ਵਿੱਚ ਪੂਰਾ ਹੋਇਆ। ਇਸ ਕਾਰਨ ਇਹ ਸੜਕ ਬੰਦ ਰਹੀ ਤੇ ਠੇਕੇਦਾਰ ਵਲੋਂ ਆਰਜ਼ੀ ਸੜਕ ਬਣਾ ਕੇ ਦਿੱਤੀ ਗਈ ਸੀ ਜਿਸ ਵਿਚ ਵਾਹਨ ਫਸ ਜਾਂਦੇ ਸਨ। ਪਿਛਲੇ ਤਿੰਨ ਮਹੀਨਿਆਂ ਤੋਂ ਸੜਕ ਦੀ ਪੁਟਾਈ ਕਰ ਕੇ ਉਸ ਵਿੱਚ ਰੇਤਾ ਅਤੇ ਪੱਥਰ ਪਾਏ ਗਏ ਪਰ ਕਿਸੇ ਕਾਰਨਾਂ ਕਰ ਕੇ ਕੰਮ ਵਿਚਕਾਰ ਹੀ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਸੜਕ ਦੀ ਹਾਲਤ ਹੋਰ ਵੀ ਤਰਸਯੋਗ ਹੋ ਗਈ ਕਿਉਂਕਿ ਸੜਕ ਤੋਂ ਪਾਣੀ ਬਾਹਰ ਨਿਕਲਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਕਾਰਨ ਸਿਕੰਦਰਪੁਰ ਵਾਸੀਆਂ ਨੂੰ ਹੁਣ ਧੋਗੜੀ ਜੋ ਸਿਕੰਦਰਪੁਰ ਤੋਂ ਡੇਢ ਕਿਲੋਮੀਟਰ ਦੂਰ ਹੈ, ਜਾਣ ਲਈ ਛੇ ਕਿਲੋਮੀਟਰ ਦਾ ਸਫ਼ਰ ਤਹਿ ਕਰਨਾ ਪੈ ਰਿਹਾ ਹੈ।
ਪਿੰਡ ਦੇ ਗੁਰਪ੍ਰੀਤ ਸਿੰਘ ਗੋਪੀ, ਕਰਨਜੀਤ ਤੇ ਹੋਰਨਾਂ ਦੇ ਦੱਸਿਆ ਕਿ ਕਿਸੇ ਦੇ ਬਿਮਾਰ ਜਾਂ ਹੋਰ ਜ਼ਰੂਰੀ ਕੰਮ ਲਈ ਜਾਣ ਸਮੇਂ ਪ੍ਰੇਸ਼ਾਨੀ ਹੁੰਦੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।

Advertisement

Advertisement
Advertisement