ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਹੋਂਮਾਜਰਾ ਦੀ ਸੜਕ ’ਤੇ ਚਾਰ ਸਾਲਾਂ ਤੋਂ ਨਹੀਂ ਪਈ ਲੁੱਕ

07:45 AM Jun 11, 2024 IST
ਪਿੰਡ ਸੀਹੋਂਮਾਜਰਾ ਵਿੱਚ ਲੁੱਕ ਤੋਂ ਸੱਖਣੀ ਪਈ ਲਿੰਕ ਸੜਕ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਰੂਪਨਗਰ, 10 ਜੂਨ
ਪਿੰਡ ਸੀਹੋਂਮਾਜਰਾ ਤੋਂ ਗੁੱਜਰਾਂ ਦੇ ਡੇਰੇ ਤੱਕ ਜਾਂਦੀ ਲਗਪਗ 600 ਮੀਟਰ ਲੰਬਾਈ ਵਾਲੀ ਲਿੰਕ ਸੜਕ ਨੂੰ ਲਗਪਗ ਚਾਰ ਸਾਲ ਬੀਤਣ ਉਪਰੰਤ ਵੀ ਲੁੱਕ ਨਸੀਬ ਨਹੀਂ ਹੋਈ ਹੈ। ਇਸ ਸਬੰਧੀ ਸਾਬਕਾ ਬਲਾਕ ਸਮਿਤੀ ਚੇਅਰਮੈਨ ਨਰਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੰਤਰੀ ਹੁੰਦੇ ਸਨ ਤਾਂ ਉਸ ਸਮੇਂ ਉਨ੍ਹਾਂ ਵੱਲੋਂ ਉਨ੍ਹਾਂ ਦੇ ਪਿੰਡਾਂ ਦੀ ਇਸ ਲਿੰਕ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੜਕ ’ਤੇ ਪੱਥਰ ਪੈ ਚੁੱਕੇ ਹਨ, ਪਰ ਲੋਕ ਨਿਰਮਾਣ ਵਿਭਾਗ ਇਸ ਸੜਕ ’ਤੇ ਲੁੱਕ ਪਵਾਉਣ ਦਾ ਕੰਮ 4 ਸਾਲ ਬੀਤਣ ਉਪਰੰਤ ਵੀ ਪੂਰਾ ਨਹੀਂ ਕਰਵਾ ਰਿਹਾ ਜਿਸ ਕਾਰਨ ਲੋਕਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

ਖਣਨ ਸਮੱਗਰੀ ਦੀ ਘਾਟ ਕਾਰਨ ਆਈ ਦਿੱਕਤ: ਜੇਈ

ਲੋਕ ਨਿਰਮਾਣ ਵਿਭਾਗ ਦੇ ਜੇਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਖਣਨ ਸਮੱਗਰੀ ਦੇ ਸੰਕਟ ਕਾਰਨ ਸੜਕ ਦਾ ਕੰਮ ਵਿਚਾਲੇ ਰੁਕ ਗਿਆ ਸੀ ਤੇ ਇਸ ਸੜਕ ’ਤੇ ਪੱਥਰ ਪੈ ਚੁੱਕੇ ਹਨ ਤੇ ਹੁਣ ਲੁੱਕ ਪਵਾਉਣ ਦਾ ਕੰਮ ਵੀ ਜਲਦੀ ਹੀ ਕਰਵਾ ਦਿੱਤਾ ਜਾਵੇਗਾ।

Advertisement
Advertisement
Advertisement