ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਔਰਤਾਂ ਦੀ ਮੈਰਾਥਨ ਜਿੱਤੀ

07:34 AM Aug 12, 2024 IST
ਮੈਰਾਥਨ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ ਨੈਦਰਲੈਂਡਜ਼ ਦੀ ਸਿਫਾਨ ਹਸਨ, ਇਥੋਪੀਆ ਦੀ ਟਿਗਸਟ ਅਸੈਫਾ ਤੇ ਕੀਨੀਆ ਦੀ ਹੈਲੇਨ ਓਬਿਰੀ ਸਾਂਝੀ ਤਸਵੀਰ ਖਿਚਵਾਉਂਦੀਆਂ ਹੋਈਆਂ। -ਫੋਟੋ: ਰਾਇਟਰਜ਼

ਪੈਰਿਸ, 11 ਅਗਸਤ
ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਅੱਜ ਇੱਥੇ ਪੈਰਿਸ ਖੇਡਾਂ ’ਚ ਟਿਗਸਟ ਅਸੈਫਾ ਨੂੰ ਪਛਾੜਦਿਆਂ ਓਲੰਪਿਕ ਰਿਕਾਰਡ ਨਾਲ ਔਰਤਾਂ ਦੀ ਮੈਰਾਥਨ ਜਿੱਤ ਲਈ। ਉਸ ਨੇ 2 ਘੰਟੇ 22 ਮਿੰਟ ਅਤੇ 55 ਸਕਿੰਟਾਂ ਦਾ ਸਮਾਂ ਕੱਢ ਕੇ ਓਲੰਪਿਕ ਰਿਕਾਰਡ ਬਣਾਇਆ ਤੇ ਟਿਗਸਟ ਅਸੈਫਾ ਨੂੰ ਪਿੱਛੇ ਛੱਡਦਿਆਂ ਸੋਨ ਤਗ਼ਮਾ ਜਿੱਤਿਆ। ਇਸ ਦੌੜ ’ਚ ਇਥੋਪੀਆ ਦੀ ਅਸੈਫਾ ਨੇ ਚਾਂਦੀ ਦਾ ਅਤੇ ਕੀਨੀਆ ਦੀ ਹੈਲੇਨ ਓਬਿਰੀ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਥੋਪੀਆ ’ਚ ਜਨਮੀ ਹਸਨ ਨੈਦਰਲੈਂਡਜ਼ ਲਈ ਖੇਡਦੀ ਹੈ।
ਉਂਜ ਸਿਫਾਨ ਹਸਨ ਦਾ ਪੈਰਿਸ ਓਲੰਪਿਕ ’ਚ ਇਹ ਤੀਜਾ ਤਗਮਾ ਹੈ। ਪਹਿਲਾਂ ਉਸ ਨੇ 5,000 ਅਤੇ 10,000 ਮੀਟਰ ਦੌੜ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਹਸਨ ਦੇ ਨਾਂ ਛੇ ਓਲੰਪਿਕ ਤਗ਼ਮੇ ਹੋ ਗਏ ਹਨ। ਉਸ ਨੇ ਟੋਕੀਓ ਓਲੰਪਿਕ ’ਚ 5,000 ਅਤੇ 10,000 ਮੀਟਰ ਦੌੜ ’ਚ ਸੋਨ ਤਗ਼ਮੇ ਜਿੱਤੇ ਸਨ ਜਦਕਿ 1,500 ਮੀਟਰ ’ਚ ਉਸ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਦੱਸਣਯੋਗ ਹੈ ਕਿ ਓਲੰਪਿਕ ਖੇਡਾਂ ’ਚ ਰਵਾਇਤ ਨੂੰ ਤੋੜਦਿਆਂ ਔਰਤਾਂ ਦੀ ਮੈਰਾਥਨ ਪਹਿਲੀ ਵਾਰ ਖੇਡਾਂ ਦੇ ਆਖਰੀ ਦਿਨ ਕਰਵਾਈ ਗਈ ਜਦਕਿ ਪਹਿਲਾਂ ਪੁਰਸ਼ਾਂ ਦੀ ਮੈਰਾਥਨ ਖੇਡਾਂ ਦੇ ਆਖਰੀ ਦਿਨ ਕਰਵਾਈ ਜਾਂਦੀ ਸੀ। -ਪੀਟੀਆਈ

Advertisement

Advertisement