For the best experience, open
https://m.punjabitribuneonline.com
on your mobile browser.
Advertisement

ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੀ ਵੀਡੀਓ ਵਾਇਰਲ

09:03 AM Sep 16, 2024 IST
ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੀ ਵੀਡੀਓ ਵਾਇਰਲ
ਮੂਸੇਵਾਲਾ ਦੇ ਛੋਟੇ ਭਰਾ ਨਾਲ ਲਾਡ ਲੜਾਉਂਦੇ ਹੋਏ ਚਰਨ ਕੌਰ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 15 ਸਤੰਬਰ
ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਨਵਾਂ ਵੀਡੀਓ ਅੱਜ ਸਾਹਮਣੇ ਆਇਆ। ਇਸ ਵੀਡੀਓ ਵਿੱਚ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬੱਚੇ ਨਾਲ ਲਾਡ ਲੜਾਉਂਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਬੱਚੇ ਦਾ ਜਨਮ 23 ਮਾਰਚ ਨੂੰ ਆਈ.ਵੀ.ਐੱਫ ਤਕਨੀਕ ਨਾਲ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਹੋਇਆ ਹੈ। ਇਹ ਵੀਡੀਓ ਜਿਉਂ ਹੀ ਸੋਸ਼ਲ ਮੀਡੀਆ ਰਾਹੀਂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੱਕ ਪਹੁੰਚੀ ਤਾਂ ਉਨ੍ਹਾਂ ਵੱਲੋਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਗਿਆ। ਬਹੁਤਿਆਂ ਨੇ ਪਰਿਵਾਰ ਲਈ ਅਤੇ ਛੋਟੇ ਮੂਸੇਵਾਲਾ ਲਈ ਸੋਸ਼ਲ ਮੀਡੀਆ ਜ਼ਰੀਏ ਦੁਆਵਾਂ ਮੰਗੀਆਂ ਹਨ। ਇਸ ਛੋਟੇ ਮੂਸੇਵਾਲਾ ਦੇ ਜਨਮ ਵੇਲੇ ਇਕੱਲੇ ਮਾਪਿਆਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਹੀ ਨਹੀਂ, ਸਗੋਂ ਪੂਰੇ ਪਿੰਡ ਮੂਸਾ ਸਮੇਤ ਮੂਸੇਵਾਲਾ ਦੇ ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਖੁਸ਼ੀਆਂ ਮਨਾਈਆਂ ਗਈਆਂ ਸਨ।

Advertisement

Advertisement
Advertisement
Author Image

sukhwinder singh

View all posts

Advertisement