For the best experience, open
https://m.punjabitribuneonline.com
on your mobile browser.
Advertisement

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ: ਪਰਿਵਾਰ ਵੱਲੋਂ ਇਨਸਾਫ ਲਈ ਆਖਰੀ ਸਾਹ ਤੱਕ ਲੜਨ ਦਾ ਅਹਿਦ

12:28 PM May 29, 2025 IST
ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ  ਪਰਿਵਾਰ ਵੱਲੋਂ ਇਨਸਾਫ ਲਈ ਆਖਰੀ ਸਾਹ ਤੱਕ ਲੜਨ ਦਾ ਅਹਿਦ
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੰਨ੍ਹੇ ਸ਼ੁਭਦੀਪ ਸਿੰਘ ਨਾਲ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 29 ਮਈ

Advertisement

Sidhu Moosewala ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਅੱਜ ਉਸ ਦੇ ਮਾਪਿਆਂ ਨੇ ਕਿਹਾ ਕਿ ਉਹ ਪੁੱਤ ਦੇ ਇਨਸਾਫ ਲਈ ਆਖਰੀ ਸਾਹ ਤੱਕ ਕਾਨੂੰਨੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਇਨਸਾਫ ਮਿਲਣ ਦੀਆਂ ਸਾਰੀਆਂ ਉਮੀਦਾਂ ਅਤੇ ਝਾਕ ਹੁਣ ਖਤਮ ਹੋ ਗਈ ਹੈ।

Advertisement
Advertisement

ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਅੱਜ ਉਸ ਦੇ ਸਸਕਾਰ ਵਾਲੀ ਥਾਂ ਖੇਤਾਂ ਵਿੱਚ ਮਨਾਈ ਗਈ ਹੈ। ਇੱਥੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਮੂਸੇਵਾਲਾ ਨੂੰ ਭਾਵੁਕ ਸਰਧਾਂਜਲੀ ਦਿੱਤੀ ਗਈ। ਮਾਂ ਚਰਨ ਕੌਰ ਆਪਣੀ ਬੁੱਕਲ ਵਿੱਚ ਨੰਨੇ ਮੂਸੇਵਾਲਾ ਨੂੰ ਲੈ ਕੇ ਪੁੱਜੀ ਤੇ ਭਾਵੁਕ ਨਜ਼ਰ ਆਈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਵੱਡੀ ਗਿਣਤੀ ਪ੍ਰਸ਼ੰਸਕ ਵੀ ਮੌਜੂਦ ਸਨ।

ਉਨ੍ਹਾਂ ਕਿਹਾ, ‘‘ਪੁੱਤਰ ਜਦੋਂ ਤੂੰ ਤਿੰਨ ਦਿਨਾਂ ਤੋਂ ਤਿੰਨ ਮਹੀਨਿਆਂ ਤੇ ਤਿੰਨ ਸਾਲ ਦਾ ਹੋਇਆ ਸੀ, ਉਦੋਂ ਤੇਰੀ ਦਸਤਕ ਨੇ ਜ਼ਿੰਦਗੀ ਦੀ ਹਰ ਮੁਸ਼ਕਲ ਨਾਲ ਲੜਨ ਦੀ ਤਾਕਤ ਵਧਾ ਦਿੱਤੀ ਸੀ। ਅਸੀਂ ਹਰ ਔਕੜ ਤੇਰਾ ਚਿਹਰਾ ਦੇਖ ਕੇ ਹੱਸ ਹੱਸ ਕੇ ਪਾਰ ਕੀਤੀ। ਅੱਜ ਤੇਰੀ ਤਸਵੀਰ ਨਾਲ ਗੱਲਾਂ ਕਰਦਿਆਂ ਤਿੰਨ ਸਾਲ ਬੀਤ ਗਏ ਹਨ। ਇਨਸਾਫ ਉਡਕਦਿਆਂ ਨੂੰ ਵੀ ਇਨ੍ਹਾਂ ਤਿੰਨ ਸਾਲਾਂ ’ਚ ਇਨਸਾਫ ਮਿਲਣ ਦੀ ਕੋਈ ਇਕ ਅੱਧੀ ਉਮੀਦ ਦਿਖਾਈ ਦਿੱਤੀ ਤਾਂ ਉਸ ਨੂੰ ਵੀ ਤੋੜਿਆ ਗਿਆ। ਸਾਨੂੰ ਸੋਸ਼ਲ ਮੀਡੀਆ ਆਦਿ ’ਤੇ ਕੇਸਾਂ ਸਬੰਧੀ ਬਹੁਤ ਸਾਰੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ।’’ ਉਨ੍ਹਾਂ ਕਿਹਾ ਕਿ ਇਨਸਾਫ ਲੈਣ ਲਈ ਇਹ ਲੜਾਈ ਆਖਰੀ ਦਮ ਤੱਕ ਜਾਰੀ ਰੱਖਾਂਗੇ। ਇਸ ਮੌਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਭਾਵੁਕ ਚਿਹਰੇ ਨਾਲ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਵਿਖਾਈ ਦਿੱਤੇ।

Advertisement
Tags :
Author Image

Advertisement