ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਧੂ ਮੂਸੇਵਾਲਾ ਦੇ ਗੀਤ ‘ਅਟੈਚ’ ਨੂੰ ਇਕ ਮਿੰਟ ’ਚ ਲੱਖ ਵਿਊਜ਼ ਮਿਲੇ

08:12 AM Aug 31, 2024 IST

ਜੋਗਿੰਦਰ ਸਿੰਘ ਮਾਨ
ਮਾਨਸਾ, 30 ਅਗਸਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਅਟੈਚ’ ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਇੱਕ ਮਿੰਟ ’ਚ ਇੱਕ ਲੱਖ ਵਿਊਜ਼ ਮਿਲ ਚੁੱਕੇ ਹਨ। ਇਹ ਸ਼ੁਭਦੀਪ ਸਿੰਘ ਸਿੱਧੂ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਅੱਠਵਾਂ ਗੀਤ ਹੈ। ਨਵੇਂ ਗੀਤ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਗਈ ਸੀ। ਉਧਰ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਗੀਤ ਰਿਲੀਜ਼ ਹੋਣ ਮਗੋਂ ਕਿਹਾ ਕਿ ਉਹ ਮੜਕ ਨਾਲ ਜ਼ਿੰਦਗੀ ਜਿਉਂ ਕੇ ਗਿਆ ਹੈ, ਜਦੋਂ ਵੀ ਉਸ ਦਾ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਦਿਲ ਨੂੰ ਸਕੂਨ ਮਿਲਦਾ ਹੈ ਅਤੇ ਦੁੱਖ ਵੀ ਹੁੰਦਾ ਹੈ ਕਿ ਗੈਂਗਸਟਰਾਂ ਨੇ ਪੰਜਾਬ ਦੇ ਹੀਰੇ ਨੂੰ ਐਵੇਂ ਲਾਲਚਾਂ ਪਿੱਛੇ ਖ਼ਤਮ ਕਰ ਦਿੱਤਾ। ਸਟੀਲ ਬੈਂਗਲਜ਼ ਅਤੇ ਬ੍ਰਿਟਿਸ਼ ਰੈਪਰ ਫਰੈਡੋ ਦੇ ਸਹਿਯੋਗ ਨਾਲ ਗੀਤ ‘ਅਟੈਚ’ ਵਿੱਚ ਹਿੱਪ-ਹੌਪ ਅਤੇ ਰੈਪ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੱਤਿਆ ਤੋਂ ਅਗਲੇ ਮਹੀਨੇ 23 ਜੂਨ ਨੂੰ ਉਸ ਦਾ ਪਹਿਲਾ ਗੀਤ ‘ਐੱਸਵਾਈਐੱਲ’ ਸੀ।

Advertisement

Advertisement