ਸਿੱਧੂ ਮੂਸੇਵਾਲਾ ਦਾ ਛੇਵਾਂ ਗੀਤ ਭਲਕੇ ਹੋਵੇਗਾ ਰਿਲੀਜ਼
07:34 AM Apr 10, 2024 IST
Advertisement
ਪੱਤਰ ਪ੍ਰੇਰਕ
ਮਾਨਸਾ, 9 ਅਪਰੈਲ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਬੁੱਧਵਾਰ ਨੂੰ ਰਿਲੀਜ਼ ਹੋ ਰਿਹਾ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਛੇਵਾਂ ਗੀਤ ਹੈ, ਜਿਸ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ ਅਤੇ ਗੀਤ ਦਾ ਕਵਰ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ‘4:10’ ਦਾ ਨਾਂ ਦਿੱਤਾ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਇਹ ਗੀਤ ਚੌਥੇ ਮਹੀਨੇ ਦੀ 10 ਤਰੀਕ ਨੂੰ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ਦਾ ਪੋਸਟਰ ਰਿਲੀਜ਼ ਕਰਨ ਦੇ ਨਾਲ ਹੀ ਰੈਪਰ ਸੰਨੀ ਮਾਲਟਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਗੀਤ ਉਨ੍ਹਾਂ ਦੇ ਯੂਟਿਊਬ ਚੈਨਲ ’ਤੇ ਹੀ ਰਿਲੀਜ਼ ਕੀਤਾ ਜਾਵੇਗਾ। ਸਮਝਿਆ ਜਾ ਰਿਹਾ ਹੈ ਕਿ ਇਹ ਗੀਤ ਸ਼ਾਮ 4.10 ਵਜੇ ਹੀ ਰਿਲੀਜ਼ ਹੋਵੇਗਾ। ਪੋਸਟਰ ਰਿਲੀਜ਼ ਕਰਨ ਤੋਂ ਪਹਿਲਾਂ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ ’ਤੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਬਰੈਂਪਟਨ ਅਤੇ ਮਾਨਸਾ ਦੇ ਤਾਪਮਾਨ ਬਾਰੇ ਗੱਲ ਕੀਤੀ।
Advertisement
Advertisement