ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਧੂ ਮੂਸੇਵਾਲਾ: ਟੀਨੂ ਦੀ ਭੱਜਣ ਵਿੱਚ ਮਦਦ ਕਰਨ ਵਾਲਾ ਮੁਲਜ਼ਮ ਦੋ ਸਾਥੀਆਂ ਸਣੇ ਕਾਬੂ

07:13 AM Jul 04, 2024 IST

ਗਗਨਦੀਪ ਅਰੋੜਾ
ਲੁਧਿਆਣਾ, 3 ਜੁਲਾਈ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਟੀਨੂ ਨੂੰ ਪੁਲੀਸ ਹਿਰਾਸਤ ’ਚੋਂ ਭਜਾਉਣ ਵਿੱਚ ਮਦਦ ਕਰਨ ਵਾਲੇ ਮੁਲਜ਼ਮ ਨੂੰ ਉਸ ਦੇ ਦੋ ਸਾਥੀਆਂ ਸਣੇ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਟੀਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਹੈ। ਤਿੰਨੇ ਮੁਲਜ਼ਮਾਂ ਨੂੰ ਸੀਆਈਏ ਦੀ ਟੀਮ ਨੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 300 ਗ੍ਰਾਮ ਹੈਰੋਇਨ 1.97 ਲੱਖ ਦੀ ਡਰੱਗ ਮਨੀ ਦੇ ਨਾਲ ਮੈਗਜ਼ੀਨ ਅਤੇ 10 ਕਾਰਤੂਸ ਵੀ ਬਰਾਮਦ ਹੋਏ ਹਨ। ਪੁਲੀਸ ਨੇ ਥਾਣਾ ਜਮਾਲਪੁਰ ਦੇ ਬਾਜ਼ੀਗਰ ਬਸਤੀ ਸਥਿਤ ਪ੍ਰੀਤ ਨਗਰ ਵਾਸੀ ਈਸ਼ਰ ਸਿੰਘ, ਗਗਨ ਨਗਰ ਵਾਸੀ ਰਾਜਵੀਰ ਸਿੰਘ ਤੇ ਪਿੰਡ ਖਾਸੀ ਕਲਾਂ ਵਾਸੀ ਰਾਜਵੀਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦਾ ਤਿੰਨ ਦਿਨਾਂ ਪੁਲੀਸ ਰਿਮਾਂਡ ਲੈ ਲਿਆ ਹੈ। ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ 3 ਦੀ ਟੀਮ ਪਿੰਡ ਖਾਸੀ ਕਲਾਂ ਖੇਤਰ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਲਜ਼ਮਾਂ ਬਾਰੇ ਸੂਚਨਾ ਮਿਲੀ। ਪੁਲੀਸ ਨੇ ਰਾਜਵੀਰ ਦੇ ਘਰ ਛਾਪਾ ਮਾਰ ਕੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਰਾਜਵੀਰ ਨੇ ਟੀਨੂ ਨੂੰ ਪੰਜਾਬ ਪੁਲੀਸ ਦੀ ਹਿਰਾਸਤ ਵਿੱਚੋਂ ਭਜਾਉਣ ਵਿੱਚ ਮਦਦ ਕੀਤੀ ਸੀ। ਮੁਲਜ਼ਮ ਟੀਨੂ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਉਹ ਪੁਲੀਸ ਹਿਰਾਸਤ ’ਚੋਂ ਫ਼ਰਾਰ ਹੋਇਆ ਸੀ ਤਾਂ ਜਿਸ ਗੱਡੀ ’ਚ ਮੁਲਜ਼ਮ ਗਿਆ ਸੀ, ਉਸ ਗੱਡੀ ਦਾ ਪ੍ਰਬੰਧ ਮੁਲਜ਼ਮ ਰਾਜਵੀਰ ਨੇ ਕੀਤਾ ਸੀ।

Advertisement

Advertisement