For the best experience, open
https://m.punjabitribuneonline.com
on your mobile browser.
Advertisement

Sidhu Moosewala ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼

10:45 AM Jun 11, 2025 IST
sidhu moosewala ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼
ਫੋਟੋ: ਯੂਟਿਊਬ ਸਿੱਧੂ ਮੂਸੇਵਾਲਾ
Advertisement

ਗਾਇਕ ਦੇ ਕਤਲ ਮਗਰੋਂ ਹੁਣ ਤੱਕ 11 ਗਾਣੇ ਰਿਲੀਜ਼, ਰਿਲੀਜ਼ ਤੋਂ ਕੁਝ ਮਿੰਟਾਂ ਅੰਦਰ ਲੱਖਾਂ ਲੋਕਾਂ ਨੇ ਗੀਤਾਂ ਨੂੰ ਦੇਖਿਆ

ਅਰਚਿਤ ਵਾਟਸ
ਮਾਨਸਾ, 11 ਜੂਨ

Advertisement

ਬੀਬੀਸੀ ਵਰਲਡ ਸਰਵਿਸ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਬਾਰੇ ‘ਦਿ ਕਿਲਿੰਗ ਕਾਲ’ (The Killing Call) ਸਿਰਲੇਖ ਵਾਲੀ ਦਸਤਾਵੇਜ਼ੀ ਰਿਲੀਜ਼ ਕੀਤੇ ਜਾਣ ਤੋਂ ਪੰਜ ਘੰਟਿਆਂ ਬਾਅਦ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਅੱਜ ਤਿੰਨ ਗਾਣੇ ਰਿਲੀਜ਼ ਕੀਤੇ ਗਏ ਹਨ। ਮੂਸੇਵਾਲਾ, ਜਿਸ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦਾ ਅੱਜ ਜਨਮ ਦਿਨ ਹੈ। ਰਿਲੀਜ਼ ਕੀਤੇ ਨਵੇਂ ਗਾਣਿਆਂ ਵਿਚ ‘0008’, ‘Neal’ ਤੇ ‘Take Notes’ ਸ਼ਾਮਲ ਹਨ, ਜੋ ‘Moose Print’ ਅਕਸਟੈਂਡਿਡ ਪਲੇਅ (EP) ਦਾ ਹਿੱਸਾ ਹਨ।

Advertisement
Advertisement

ਇਨ੍ਹਾਂ ਤਿੰਨ ਗਾਣਿਆਂ ਨਾਲ ਮੂਸੇਵਾਲਾ ਦੀ ਮੌਤ ਮਗਰੋਂ ਹੁਣ ਤੱਕ 11 ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਗਾਣੇ ਰਿਲੀਜ਼ ਕੀਤੇ ਜਾਣਗੇ। ਇਨ੍ਹਾਂ ਗਾਣਿਆਂ ਦੀ ਰਿਲੀਜ਼ ਤੋਂ ਕੁਝ ਮਿੰਟਾਂ ਅੰਦਰ ਲੱਖਾਂ ਲੋਕਾਂ ਨੇ ਇਨ੍ਹਾਂ ਨਵੇਂ ਗੀਤਾਂ ਨੂੰ ਦੇਖਿਆ ਹੈ। ਮੂਸੇਵਾਲਾ ਪੰਜਾਬ ਸੰਗੀਤ ਇੰਡਸਟਰੀ ਵਿਚ ਵੱਡਾ ਨਾਮ ਹੈ। ਉਸ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ਵਿਚ “So High”, “295”, and “Same Beef” ਸ਼ਾਮਲ ਹਨ।

Advertisement
Tags :
Author Image

Advertisement