ਸਿੱਧੂ ਮੂਸੇਵਾਲਾ ਕਤਲ ਕਾਂਡ: ਮਾਨਸਾ ਅਦਾਲਤ ਨੇ ਸਚਨਿ ਬਿਸ਼ਨੋਈ ਨੂੰ 23 ਤੱਕ ਜੁਡੀਸ਼ਲ ਰਿਮਾਂਡ ’ਤੇ ਭੇਜਿਆ
02:37 PM Oct 10, 2023 IST
ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਕਤੂਬਰ
ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਸਚਨਿ ਥਾਪਨ ਬਿਸ਼ਨੋਈ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਇਥੋਂ ਦੀ ਅਦਾਲਤ ਦੇ ਵਿੱਚ ਡਾਕਟਰੀ ਮੁਆਇਨਾ ਤੋਂ ਬਾਅਦ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਸਚਨਿ ਨੂੰ ਜੁਡੀਸ਼ਲ ਰਿਮਾਂਡ ’ਤੇ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਤਰੀਕ 23 ਅਕਤੂਬਰ ਰੱਖੀ ਗਈ ਹੈ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਵੱਲੋਂ ਮੁਹਾਲੀ ਦੀ ਲੈਬ ਵਿੱਚ ਸਚਨਿ ਥਾਪਨ ਬਿਸ਼ਨੋਈ ਦੀ ਵਾਇਸ ਸੈਂਪਲ ਵੀ ਲਏ ਗਏ ਹਨ।
Advertisement
Advertisement