ਸਿੱਧੂ ਵੱਲੋਂ ਸ਼ਰਧਾਂਜਲੀ ਸਮਾਗਮ ਸਬੰਧੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 10 ਜਨਵਰੀ
ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ 12 ਜਨਵਰੀ ਨੂੰ ਮੁਹਾਲੀ ਦੇ ਸੈਕਟਰ 80 ਦੀ ਮਾਰਕੀਟ ਵਿੱਚ ਕਰਾਏ ਜਾ ਰਹੇ ਸਮਾਰੋਹ ਵਿੱਚ ਮੁਹਾਲੀ ਹਲਕੇ ਦਾ ਵੱਡਾ ਇਕੱਠ ਕਰਨ ਲਈ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੂਰੀ ਤਾਕਤ ਲਗਾ ਦਿੱਤੀ ਹੈ।
ਸ੍ਰੀ ਸਿੱਧੂ ਨੇ ਇਸ ਸਮਾਰੋਹ ਲਈ ਪਿਛਲੇ ਦਿਨੀਂ ਹਲਕੇ ਦੇ ਪਿੰਡਾਂ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਵੱਧ ਤੋਂ ਵੱਧ ਇਕੱਠ ਕਰਨ ਲਈ ਡਿਊਟੀਆਂ ਲਗਾਈਆਂ ਸਨ। ਅੱਜ ਉਨ੍ਹਾਂ ਨਗਰ ਨਿਗਮ ਮੁਹਾਲੀ ਦੇ ਕੌਂਸਲਰਾਂ ਤੇ ਹੋਰ ਸ਼ਹਿਰੀ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਇਸ ਸਮਾਰੋਹ ਲਈ ਕਮੇਟੀਆਂ ਬਣਾ ਕੇ ਡਿਊਟੀਆਂ ਲਗਾਈਆਂ। ਸ੍ਰੀ ਸਿੱਧੂ ਨੇ ਦੱਸਿਆ ਕਿ ਸਮਾਗਮ ਵਿੱਚ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ, ਫੇਰ ਕੀਰਤਨ ਅਤੇ ਬਾਅਦ ਵਿਚ ਸ਼ਰਧਾਂਜਲੀ ਸਮਾਰੋਹ ਹੋਵੇਗਾ ਤੇ ਲੰਗਰ ਵੀ ਚੱਲੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਵਿਚ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਟੀ ਕਾਂਗਰਸ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਰਜਿੰਦਰ ਸਿੰਘ ਰਾਣਾ, ਕਮਲਪ੍ਰੀਤ ਸਿੰਘ ਬੰਨੀ, ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਭੋਲੂ, ਪਰਮਜੀਤ ਸਿੰਘ ਹੈਪੀ, ਬਲਜੀਤ ਕੌਰ, ਅਨੁਰਾਧਾ ਆਨੰਦ, ਰੁਪਿੰਦਰ ਕੌਰ ਰੀਨਾ, ਕੁਲਵਿੰਦਰ ਕੌਰ ਬਾਛਲ, ਬਲਰਾਜ ਕੌਰ ਧਾਲੀਵਾਲ, ਦਵਿੰਦਰ ਕੌਰ ਵਾਲੀਆ, ਮਾ. ਚਰਨ ਸਿੰਘ, ਰਵਿੰਦਰ ਸਿੰਘ ਪੰਜਾਬ ਮੋਟਰ, ਵੀਨਿਤ ਮਲਿਕ, ਜਸਬੀਰ ਸਿੰਘ ਮਣਕੂੰ, ਜਗਦੀਸ ਸਿੰਘ ਜੱਗਾ, ਨਰਾਇਣ ਸਿੰਘ ਸਿੱਧੂ, ਮਨਜੀਤ ਕੌਰ (ਸਾਰੇ ਕੌਂਸਲਰ), ਮੰਡਲ ਪ੍ਰਧਾਨ ਨਵੀ ਸੰਧੂ, ਇੰਦਰਜੀਤ ਸਿੰਘ ਢਿੱਲੋਂ, ਮੰਡਲ ਪ੍ਰਧਾਨ ਸੰਨੀ ਕੰਡਾ, ਅਸ਼ੋਕ ਕੌਂਡਲ, ਗੁਰਸਾਹਿਬ ਸਿੰਘ, ਲਖਮੀਰ ਸਿੰਘ, ਟਿੰਕੂ ਆਨੰਦ, ਜਸਵਿੰਦਰ ਸ਼ਰਮਾ, ਬਲਜਿੰਦਰ ਸਿੰਘ ਤੇ ਪਰਮਜੀਤ ਸਿੰਘ ਬਰਾੜ ਮੌਜੂਦ ਸਨ।