ਸਿੱਧੂ ਭਰਾਵਾਂ ਨੇ ਪਰਿਵਾਰਾਂ ਸਣੇ ਪਾਈ ਵੋਟ
07:19 AM Jun 02, 2024 IST
Advertisement
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 1 ਜੂਨ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸਵੇਰੇ ਮੁਹਾਲੀ ਦੇ ਫੇਜ਼ ਸੱਤ ਦੇ ਸੇਂਟ ਸੋਲਜ਼ਰ ਸਕੂਲ ਵਿੱਚ ਆਪਣੀ ਵੋਟ ਪਾਈ। ਇਸ ਮੌਕੇ ਦੋਵਾਂ ਦੀਆਂ ਪਤਨੀਆਂ ਅਤੇ ਬਲਬੀਰ ਸਿੱਧੂ ਦੀ ਨੂੰਹ ਤੇ ਪੋਤੀਆਂ ਵੀ ਉਨ੍ਹਾਂ ਦੇ ਨਾਲ ਸਨ।
ਬਲਬੀਰ ਸਿੱਧੂ ਨੇ ਕਿਹਾ ਕਿ ਹਲਕੇ ਦੇ ਵੋਟਰਾਂ ਨੇ ਦੋ ਸਾਲ ਪਹਿਲਾਂ ਜਿਹੜੀ ਬਦਲਾਅ ਵਾਲੀ ਪਾਰਟੀ ਲਿਆਂਦੀ ਸੀ, ਅੱਜ ਉਸ ਦੇ ਵਿਰੁੱਧ ਫ਼ਤਵਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚੋਂ ਵੀ ਵੱਡੀ ਲੀਡ ਮਿਲੇਗੀ। ਉਹ ਸਾਰਾ ਪੋਲਿੰਗ ਬੂਥਾਂ ’ਤੇ ਘੁੰਮ ਕੇ ਵਰਕਰਾਂ ਨੂੰ ਉਤਸ਼ਾਹਿਤ ਕਰਦੇ ਰਹੇ। ਮੇਅਰ ਜੀਤੀ ਸਿੱਧੂ ਸ਼ਹਿਰੀ ਬੂਥਾਂ ਉਤੇ ਪਾਰਟੀ ਦੇ ਕੌਂਸਲਰਾਂ ਨੂੰ ਨਾਲ ਲੈ ਕੇ ਕਾਂਗਰਸੀਆਂ ਦਾ ਉਤਸ਼ਾਹ ਵਧਾਉਂਦੇ ਰਹੇ।
Advertisement
Advertisement