ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਦਿਵਸ ’ਤੇ ਮੁੜ ‘ਜਮਾਤ’ ਵਿੱਚ ਪੁੱਜਿਆ ਸਿਧਾਰਥ ਮਲਹੋਤਰਾ

08:26 AM Sep 06, 2024 IST

ਮੁੰਬਈ:

Advertisement

ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਅਧਿਆਪਕ ਦਿਵਸ ਮੌਕੇ ਆਪਣੀ ਜ਼ਿੰਦਗੀ ’ਚ ਮਿਲਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ਕਿ ਕਿਵੇਂ ਉਸ ਦਾ ਜੀਵਨ ਸਕੂਲ ਦੇ ਖੇਡ ਦੇ ਮੈਦਾਨ ਤੋਂ ਲੈ ਕੇ ਫ਼ਿਲਮ ਦੇ ਸੈੱਟਾਂ ਤੱਕ ਇੱਕ ਵੱਡਾ ਕਲਾਸਰੂਮ ਰਿਹਾ ਹੈ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਿਧਾਰਥ ਨੇ ਕੈਪਸ਼ਨ ਦਿੱਤੀ ਹੈ, ‘ਸਿਧਾਰਥ ਮਲਹੋਤਰਾ ਵੱਲੋਂ ਨਿਭਾਏ ਕਿਰਦਾਰਾਂ ਤੋਂ ਸਿਖਣਯੋਗ ਗੱਲਾਂ।’ ਇਸ ਦੇ ਨਾਲ ਹੀ ਉਸ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਫਿਲਮਾਂ ’ਚ ਨਿਭਾਏ ਗਏ ਕਿਰਦਾਰਾਂ ਦੇ ਕੁਝ ਡਾਇਲਾਗ ਵੀ ਲਿਖੇ ਹਨ। ‘ਕਪੂਰ ਐਂਡ ਸਨਜ਼’ ਵਿੱਚ ਸਿਧਾਰਥ ਨੇ ਅਰਜੁਨ ਦਾ ਕਿਰਦਾਰ ਨਿਭਾਇਆ ਸੀ। ਇਸ ਵਿੱਚ ਉਸ ਦਾ ਡਾਇਲਾਗ ਸੀ, ‘ਪਰਿਵਾਰ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਤੇ ਅਸੀਂ ਇਕਜੁੱਟਤਾ ਨਾਲ ਕਿਸੇ ਵੀ ਮੁਸੀਬਤ ’ਚੋਂ ਬਾਹਰ ਨਿਕਲ ਸਕਦੇ ਹਾਂ।’ ‘ਏਕ ਵਿਲੇਨ’ ਫ਼ਿਲਮ ’ਚੋਂ ਸਿਧਾਰਥ ਨੇ ਲਿਖਿਆ, ‘ਬੇਇਨਸਾਫ਼ੀ ਨਾਲ ਸਾਧਾਰਨ ਵਿਅਕਤੀ ਡਟ ਕੇ ਲੜ ਸਕਦਾ ਹੈ।’ ਅਗਲਾ ਡਾਇਲਾਗ ਫ਼ਿਲਮ ‘ਸਟੂਡੈਂਟ ਆਫ ਦਾ ਯੀਅਰ’ ਵਿੱਚੋਂ ਹੈ, ਜਿਸ ਵਿੱਚ ਉਸ ਨੇ ਲਿਖਿਆ, ‘ਜ਼ਿੰਦਗੀ ਕੁਝ ਸਿੱਖਣ ਅਤੇ ਅੱਗੇ ਵਧਣ ਬਾਰੇ ਹੈ, ਸਿਰਫ ਜਿੱਤਣ ਬਾਰੇ ਨਹੀਂ।’ ਸਿਧਾਰਥ ਨੇ ਅੱਗੇ ਲਿਖਿਆ, ‘ਹਰ ਵਿਅਕਤੀ ਜਿਸ ਨੂੰ ਮੈਂ ਮਿਲਿਆ ਹਾਂ ਉਸ ਨੇ ਮੇਰੇ ਜੀਵਨ ’ਤੇ ਆਪਣੀ ਛਾਪ ਛੱਡੀ ਹੈ। ਤੁਹਾਡੇ ਵਿੱਚੋਂ ਹਰ ਇੱਕ ਦਾ ਧੰਨਵਾਦ। ਅਧਿਆਪਕ ਦਿਵਸ ਦੀਆਂ ਮੁਬਾਰਕਾਂ!’ -ਆਈਏਐੱਨਐੱਸ

Advertisement
Advertisement