ਸਿੱਧਾਰਮੱਈਆ ਨੇ ਈਡੀ ਵੱਲੋਂ ਕੇਸ ਦਰਜ ਕਰਨ ’ਤੇ ਸਵਾਲ ਚੁੱਕੇ
07:11 AM Oct 02, 2024 IST
Advertisement
ਨਵੀਂ ਦਿੱਲੀ/ਬੰਗਲੁੂਰੂ, 1 ਅਕਤੂਬਰ
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਅੱਜ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਕੇਸ ਦਰਜ ਕੀਤੇ ਜਾਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਮੈਸੂਰੂ ਸ਼ਹਿਰੀ ਵਿਕਾਸ ਅਥਾਰਿਟੀ (ਐੱਮਯੂਡੀਏ) ਮਾਮਲੇ ਵਿੱਚ ਇਸ ਦੀਆਂ ਧਾਰਾਵਾ ਲਾਗੂ ਨਹੀਂ ਹੁੰਦੀਆਂ। ਉਨ੍ਹਾਂ ਇਸ ਮਾਮਲੇ ਵਿੱਚ ਆਪਣੇ ਅਸਤੀਫ਼ੇ ਦੀਆਂ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ। ਇਸ ਦੌਰਾਨ ਕਾਂਗਰਸ ਨੇ ਕਿਹਾ ਕਿ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨਾ ਸੂਬੇ ਦੇ ਲੋਕਾਂ ’ਤੇ ਹਮਲਾ, ਬਦਲੇ ਦੀ ਸਿਆਸਤ ਤੇ ਸਰਕਾਰ ਨੂੰ ਅਸਥਿਰ ਕਰਨ ਦਾ ਯਤਨ ਹੈ ਪਰ ਉਹ ਤੇ ਉਸ ਦੇ ਮੁੱਖ ਮੰਤਰੀ ਝੁਕਣ ਵਾਲੇ ਨਹੀਂ ਹਨ। ਈਡੀ ਨੇ ਐੱਮਯੂਡੀਏ ਵੱਲੋਂ ਸਿੱਧਾਰਮੱਈਆ ਦੀ ਪਤਨੀ ਨੂੰ 14 ਪਲਾਟ ਅਲਾਟ ਕਰਨ ਵਿੱਚ ਕਥਿਤ ਬੇਨੇਮੀਆਂ ਨੂੰ ਲੈ ਕੇ ਬੀਤੇ ਦਿਨੀਂ ਮਾਮਲਾ ਦਰਜ ਕੀਤਾ ਹੈ। -ਪੀਟੀਆਈ
Advertisement
Advertisement
Advertisement