For the best experience, open
https://m.punjabitribuneonline.com
on your mobile browser.
Advertisement

ਸਿੱਧਾਰਮੱਈਆ ਵੱਲੋਂ ਸੋਕਾ ਰਾਹਤ ਫੰਡ ਵਿੱਚ ਦੇਰੀ ਖ਼ਿਲਾਫ਼ ਧਰਨਾ

06:55 AM Apr 24, 2024 IST
ਸਿੱਧਾਰਮੱਈਆ ਵੱਲੋਂ ਸੋਕਾ ਰਾਹਤ ਫੰਡ ਵਿੱਚ ਦੇਰੀ ਖ਼ਿਲਾਫ਼ ਧਰਨਾ
Advertisement

ਬੰਗਲੂਰੂ, 23 ਅਪਰੈਲ
ਕੇਂਦਰ ਵੱਲੋਂ ਸੋਕਾ ਰਾਹਤ ਫੰਡ ਰਿਲੀਜ਼ ਕਰਨ ’ਚ ਦੇਰੀ ਕੀਤੇ ਜਾਣ ਖ਼ਿਲਾਫ਼ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਅੱਜ ਇੱਥੇ ਧਰਨਾ ਦਿੱਤਾ ਅਤੇ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਲੋਚਨਾ ਕੀਤੀ। ਉਨ੍ਹਾਂ ਇੱਥੇ ਵਿਧਾਨ ਸਭਾ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਧਰਨਾ ਦਿੱਤਾ। ਸਿੱਧਾਰਮੱਈਆ ਨੇ ਕਿਹਾ ਕਿ ਪ੍ਰਦਰਸ਼ਨ ਦਾ ਮਕਸਦ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਨਾਟਕ ਅਤੇ ਇਸ ਦੇ ਲੋਕਾਂ ਨਾਲ ਕੀਤੇ ਜਾ ਰਹੇ ‘ਅਨਿਆਂ’ ਵੱਲ ਜਨਤਾ ਦਾ ਧਿਆਨ ਖਿੱਚਣਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਤੇ ਸ਼ਾਹ ‘ਕਰਨਾਟਕ ਤੇ ਇਸ ਦੇ ਕਿਸਾਨਾਂ ਨੂੰ ਨਫ਼ਰਤ’ ਕਰਦੇ ਹਨ ਜਿਸ ਕਾਰਨ ਭਿਆਨਕ ਸੋਕੇ ਦੇ ਸੱਤ ਮਹੀਨਿਆਂ ਬਾਅਦ ਵੀ ਸੋਕਾ ਰਾਹਤ ਫੰਡ ਜਾਰੀ ਨਹੀਂ ਕੀਤੇ। ਮੁੱਖ ਮੰਤਰੀ ਨੇ ਸੂਬਾ 100 ਸਾਲਾਂ ’ਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰੀ ਸਰਵੇਖਣ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਤੇ 240 ਵਿੱਚੋਂ 223 ਸਬ-ਡਵੀਜ਼ਨਾਂ ਸੋਕਾ ਪ੍ਰਭਾਵਿਤ ਹਨ। ਮੁੱਖ ਮੰਤਰੀ ਨੇ ਆਖਿਆ ਕਿ ਮੋਦੀ ਤੇ ਸ਼ਾਹ ਕਿਹੜਾ ਮੂੰਹ ਲੈ ਕੇ ਕਰਨਾਟਕ (ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ) ਆਉਣਗੇ।
ਸੱਤਾਧਾਰੀ ਕਾਂਗਰਸ ਵੱਲੋਂ ਦਿੱਤੇ ਧਰਨੇ ਦੌਰਾਨ ਸਿੱਧਾਰਮੱਈਆ ਨੇ ਕਿਹਾ, ‘‘ਮੋਦੀ ਤੇ ਸ਼ਾਹ ਕਰਨਾਟਕ ਤੇ ਇਸ ਦੇ ਕਿਸਾਨਾਂ ਨੂੰ ਨਫ਼ਰਤ’ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਜਦੋਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ (ਐੱਨਡੀਆਰਐੱਫ) ਨੇਮਾਂ ਮੁਤਾਬਕ ਸੋਕਾ ਰਾਹਤ ਸਹਾਇਤਾ ਮੁਹੱਈਆ ਕਰਵਾਈ ਜਾਵੇ, ਤਾਂ ਉਨ੍ਹਾਂ ਕੋਈ ਹੁੰਗਾਰਾ ਨਾ ਦਿੱਤਾ।’’ ਉਨ੍ਹਾਂ ਆਖਿਆ ਕਿ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ ਲਈ ਕੇਂਦਰ ਨੂੰ ਕਈ ਮੈਮੋਰੰਡਮ ਦਿੱਤੇ ਗਏ ਪਰ ‘‘ਕੋਈ ਜਵਾਬ ਨਹੀਂ ਮਿਲਿਆ।’’
ਇਸੇ ਦੌਰਾਨ ਮੁੱਖ ਮੰਤਰੀ ਨੇ ਸੋਕਾ ਰਾਹਤ ਫੰਡ ਮਾਮਲੇ ’ਚ ਦਖਲ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਵੀ ਕੀਤਾ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×