ਟਿੱਪਰ ਤੇ ਕਾਰ ਦੀ ਟੱਕਰ ’ਚ ਭੈਣ-ਭਰਾ ਵਾਲ-ਵਾਲ ਬਚੇ
08:51 AM Dec 14, 2024 IST
ਪਠਾਨਕੋਟ (ਪੱਤਰ ਪ੍ਰੇਰਕ):
Advertisement
ਇੱਥੇ ਸ਼ਾਹਪੁਰਕੰਢੀ ਤੋਂ ਡੈਮ ਵੱਲ ਜਾ ਰਹੀ ਇੱਕ ਕਾਰ ਨੂੰ ਰਾਵੀ ਦਰਿਆ ਤੋਂ ਆਰਬੀਐੱਮ (ਰਿਵਰ ਬੈੱਡ ਮਟੀਰੀਅਲ) ਲਿਆ ਰਹੇ ਇੱਕ ਟਿੱਪਰ ਨੇ ਕਾਂਸ਼ੀ ਮੋੜ ਕੋਲ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਜਦਕਿ ਇਸ ਵਿੱਚ ਸਵਾਰ ਭੈਣ-ਭਰਾ ਵਾਲ-ਵਾਲ ਬਚ ਗਏ। ਇਹ ਹਾਦਸਾ ਦੁਪਹਿਰ ਬਾਅਦ 2 ਵਜੇ ਵਾਪਰਿਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਆਰਬੀਐੱਮ ਲਿਆ ਰਿਹਾ ਇੱਕ ਟਿੱਪਰ ਜਦੋਂ ਕਾਂਸ਼ੀ ਮੋੜ ਕੋਲ ਪੁੱਜਿਆ ਤਾਂ ਉਸ ਅੱਗੇ ਇੱਕ ਹੋਰ ਟਿੱਪਰ ਜਾ ਰਿਹਾ ਸੀ ਜਿਸ ਨੂੰ ਦੂਸਰੇ ਟਿੱਪਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਅਚਾਨਕ ਟੱਕਰ ਵੱਜਣ ਕਾਰਨ ਟਿੱਪਰ ਚਾਲਕ ਆਪਣਾ ਸੰਤੁਲਨ ਖੋਹ ਬੈਠਾ ਅਤੇ ਸ਼ਾਹਪੁਰਕੰਢੀ ਤੋਂ ਆ ਰਹੀ ਕਾਰ ਵਿੱਚ ਵੱਜਿਆ। ਇਸ ਦੌਰਾਨ ਕਾਰ ਵਿੱਚ ਸਵਾਰ ਕਾਰ ਚਾਲਕ ਅਤੁਲ ਜੋਸ਼ੀ ਅਤੇ ਉਸ ਦੀ ਭੈਣ ਅੰਜੂ ਬਾਲਾ ਵਾਲ-ਵਾਲ ਬਚ ਗਏ।
Advertisement
Advertisement