ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ਵਿੱਚ ਭੈਣ-ਭਰਾ ਹਲਾਕ

10:29 AM Oct 03, 2023 IST
ਕਠਾਰ ਵਿੱਚ ਘਟਨਾ ਬਾਰੇ ਪੁੱਛ-ਪੜਤਾਲ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਮਲਕੀਅਤ ਸਿੰਘ

ਹਤਿੰਦਰ ਮਹਿਤਾ
ਜਲੰਧਰ, 2 ਅਕਤੂਬਰ
ਜਲੰਧਰ-ਹੁਸ਼ਿਆਰਪੁਰ ਰੋਡ ’ਤੇ ਸਥਿਤ ਅੱਡਾ ਕਠਾਰ ਵਿਚ ਸੜਕ ਹਾਦਸੇ ਦੌਰਾਨ ਭੈਣ-ਭਰਾ ਦੀ ਮੌਤ ਹੋ ਗਈ ਤੇ ਇਸ ਹਾਦਸੇ ਵਿਚ ਇੱਕ ਮੱਝ ਵੀ ਮਾਰੀ ਗਈ। ਬਿੱਲਾਦੀਨ ਪੁੱਤਰ ਹਸਨਦੀਨ ਵਾਸੀ ਕਾਨਗੋ ਨੰਗਲ ਨੇ ਦੱਸਿਆ ਕਿ ਉਹ ਆਪਣੇ ਮਾਮੇ ਬੀਰੂਦੀਨ ਦੀ ਲੜਕੀ ਜੂਨੀ ਅਤੇ ਲੜਕੇ ਯੂਕਬ ਅਲੀ ਉਰਫ ਜੂਕਾ ਨਾਲ ਡੰਗਰ ਲੈ ਕੇ ਪਿੰਡ ਡਰੋਲੀ ਜਾ ਰਹੇ ਸਨ ਕਿ ਜਦ ਉਹ ਅੱਡਾ ਕਠਾਰ ਨੇੜੇ ਪਹੁੰਚੇ ਤਾਂ ਤੇਜ਼ ਰਫਤਾਰ ਟਿੱਪਰ ਨੰਬਰ ਪੀਬੀ 07 ਚਾਲਕ ਏਐਲ 9148 ਦੇ ਚਾਲਕ ਨੇ ਜੂਨੀ ਅਤੇ ਯੂਕਬ ਅਲੀ ਉਰਫ ਜੂਕਾ ਵਿਚ ਮਾਰਿਆ ਤੇ ਉਨ੍ਹਾਂ ਨੂੰ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ। ਇਸ ਤੋਂ ਬਾਅਦ ਉਸ ਨੇ ਟਿੱਪਰ ਡੰਗਰਾਂ ਉਤੇ ਚਾੜ ਦਿੱਤਾ ਜਿਸ ਕਾਰਨ ਯੂਕਬ ਅਲੀ ਉਰਫ ਜੂਕਾ (16) ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਜੂਨੀ (20) ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਵਿਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਇੱਕ ਮੱਝ ਵੀ ਮਾਰੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਟਿੱਪਰ ਚਾਲਕ ਗੁਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖਲਵਾਣਾ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਟਿੱਪਰ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement