ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਕਾਨ ਦੀ ਛੱਡ ਡਿੱਗਣ ਕਾਰਨ ਭੈਣ-ਭਰਾ ਦੀ ਮੌਤ

06:54 AM Aug 22, 2020 IST

ਪੱਤਰ ਪ੍ਰੇਰਕ
ਬੱਲੂਆਣਾ (ਅਬੋਹਰ), 21 ਅਗਸਤ

Advertisement

ਲੰਘੀ ਰਾਤ ਕਰੀਬ ਦੋ ਵਜੇ ਅਬੋਹਰ ਦੇ ਜੰਮੂ ਬਸਤੀ ਇਲਾਕੇ ਵਿੱਚ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸਣੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ। ਮ੍ਰਿਤਕ ਅਮਨ (12) ਅਤੇ ਨਿਸ਼ਾ (10) ਸਕੇ ਭੈਣ-ਭਰਾ ਸਨ। ਉਨ੍ਹਾਂ ਦੇ ਮਾਤਾ-ਪਿਤਾ ਕੂੜਾ ਚੁੱਕਣ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਮਕਾਨ ਪਹਿਲਾਂ ਹੀ ਬਹੁਤ ਖਸਤਾ ਹਾਲਤ ਵਿੱਚ ਸੀ ਤੇ ਬੀਤੇ ਦਿਨੀਂ ਪਏ ਮੀਂਹ ਕਾਰਨ ਮਕਾਨ ਹੋਰ ਕਮਜ਼ੋਰ ਹੋ ਗਿਆ। ਉਨ੍ਹਾਂ ਦੱਸਿਆ ਕਿ ਰਾਤ ਕਰੀਬ ਦੋ ਵਜੇ ਜਿਵੇਂ ਹੀ ਮਕਾਨ ਦੀ ਛੱਤ ਡਿੱਗਣ ਦਾ ਧਮਾਕਾ ਹੋਇਆ ਤਾਂ ਮੁਹੱਲੇ ਦੇ ਲੋਕਾਂ ਨੇ ਛੱਤ ਹੇਠ ਦੱਬੇ ਪੰਜ ਮੈਂਬਰਾਂ ਨੂੰ ਬਾਹਰ ਕੱਢਿਆ। ਉਦੋਂ ਤੱਕ ਨਿਸ਼ਾ ਅਤੇ ਅਮਨ ਦੀ ਮੌਤ ਹੋ ਚੁੱਕੀ ਸੀ ਤੇ ਬੱਚਿਆਂ ਦਾ ਪਿਤਾ ਰਿੰਕੂ ਅਤੇ ਮਾਤਾ ਚਮੇਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਤੋਂ ਇਲਾਵਾ ਪਰਿਵਾਰ ਦੀ ਇੱਕ ਹੋਰ ਛੋਟੀ ਬੱਚੀ ਵੀ ਜ਼ਖਮੀ ਹੋਈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Advertisement
Advertisement
Tags :
ਕਾਰਨਡਿੱਗਣਭੈਣ-ਭਰਾਮਕਾਨ