ਸੀਬਾ ਦੇ ਗੱਭਰੂਆਂ ਨੇ ਵਿਰਾਸਤੀ ਮੇਲੇ ’ਚ ਹਿੱਸਾ ਲਿਆ
07:58 AM Dec 12, 2024 IST
ਲਹਿਰਾਗਾਗਾ:
Advertisement
ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿੱਚ ਹੋਏ ਵਿਰਾਸਤੀ ਮੇਲੇ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਦਿੰਦਿਆਂ ਵੱਖ-ਵੱਖ ਸੂਬਿਆਂ ਤੋਂ ਆਏ ਨੌਜਵਾਨਾਂ ਦਾ ਦਿਲ ਜਿੱਤ ਲਿਆ। ਸਕੂਲ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਯੁਵਾ ਵਿਕਾਸ ਕੇਂਦਰ ਵੱਲੋਂ ਦੇਬਸੀਸ਼ ਮਜੂਮਦਾਰ, ਪਿੰਕੂ ਦਾਸ ਅਤੇ ਅਨੁਪਮ ਦੇਵਨਾਥ ਦੀ ਅਗਵਾਈ ਹੇਠ ਹੋਏ ਇਸ ਦੇਸ਼ ਪੱਧਰੀ ਯੁਵਾ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਦੇਸ਼ ਹੋਰਨਾਂ ਸੂਬਿਆਂ ਨਾਲ ਸੱਭਿਆਚਾਰਕ ਵਟਾਂਦਰੇ ਦਾ ਮੌਕਾ ਮਿਲਿਆ। ਇਸ ਟੀਮ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵਿੱਚ ਸ਼ੁਭਪ੍ਰੀਤ ਸਿੰਘ ਗੰਢੂਆਂ ਜਗਸੀਰ ਸਿੰਘ ਲਹਿਰਾ, ਮਹਿਸਫ਼ ਸੰਧੇ, ਪ੍ਰਭਜੋਤ ਸਿੰਘ ਸੁਨਾਮ, ਗੁਰਸ਼ਾਂਤ ਸਿੰਘ ਅਤੇ ਕੋਚ ਕਰਨ ਬਾਵਾ ਸ਼ਾਮਲ ਸਨ। - ਪੱਤਰ ਪ੍ਰੇਰਕ
Advertisement
Advertisement