For the best experience, open
https://m.punjabitribuneonline.com
on your mobile browser.
Advertisement

ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲੜਨਗੇ ਸਿੱਬਲ

06:55 AM May 09, 2024 IST
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲੜਨਗੇ ਸਿੱਬਲ
Advertisement

ਨਵੀਂ ਦਿੱਲੀ, 8 ਮਈ
ਸੀਨੀਅਰ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸਸੀਬੀਏ) ਦੇ ਪ੍ਰਧਾਨ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਸਿੱਬਲ ਨੇ 1995 ਅਤੇ 2002 ਦਰਮਿਆਨ ਤਿੰਨ ਵਾਰ ਐੱਸਸੀਬੀਏ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਈਆਂ। ਐੱਸਸੀਬੀਏ ਦੇ ਆਨਰੇਰੀ ਸਕੱਤਰ ਰੋਹਿਤ ਪਾਂਡੇ ਨੇ ਕਿਹਾ ਕਿ ਸਿੱਬਲ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਸੀਨੀਅਰ ਵਕੀਲ ਆਦੀਸ਼ ਅਗਰਵਾਲ ਐੱਸਸੀਬੀਏ ਦੇ ਸਾਬਕਾ ਪ੍ਰਧਾਨ ਹਨ। ਸਿਖਰਲੀ ਅਦਾਲਤ ਨੇ ਪਹਿਲਾਂ ਨਿਰਦੇਸ਼ ਦਿੱਤਾ ਸੀ ਕਿ ਐੱਸਸੀਬੀਏ ਦੀ ਕਾਰਜਕਾਰਨੀ ਕਮੇਟੀ ਵਿੱਚ ਅਹੁਦੇ ਮਹਿਲਾ ਮੈਂਬਰਾਂ ਲਈ ਰਾਖਵੇਂ ਕੀਤੇ ਜਾਣ। ਐੱਸਸੀਬੀਏ ਚੋਣਾਂ 16 ਮਈ ਨੂੰ ਹੋਣਗੀਆਂ ਤੇ ਨਤੀਜੇ 19 ਮਈ ਨੂੰ ਐਲਾਨੇ ਜਾਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×