ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਦੀ ਗੋਲੀ ਨਾਲ ਸਿਆਹਫਾਮ ਦੀ ਮੌਤ; ਅਮਰੀਕਾ ’ਚ ਮੁਜ਼ਾਹਰੇ

06:44 AM Aug 24, 2020 IST

ਲਾਫਾਯੇਤ/ਪੋਰਟਲੈਂਡ (ਅਮਰੀਕਾ), 23 ਅਗਸਤ

Advertisement

ਲੂਸੀਆਨਾ ਪੁਲੀਸ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਇੱਕ ਸਿਆਹਫਾਮ ਵਿਅਕਤੀ ਦੀ ਮੌਤ ਹੋਣ ਮਗਰੋਂ ਇੱਥੇ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸ ਦੇ ਪੁੱਤ ਬਹੁਤ ਸ਼ਰਮੀਲਾ ਤੇ ਹੁਸ਼ਿਆਰ ਲੜਕਾ ਸੀ। ਉਸ ਦੇ ਵਕੀਲ ਨੇ ਦੱਸਿਆ ਕਿ ਉਹ ਟਰੇਅਫੋਰਡ ਪੈਲੇਰਿਨ ਦੀ ਮੌਤ ਦੇ ਮਾਮਲੇ ’ਚ ਕੇਸ ਕਰਨ ਬਾਰੇ ਸੋਚ ਰਹੇ ਹਨ। ਦੂਜੇ ਪਾਸੇ ਪੁਲੀਸ ਦਾਅਵਾ ਕਰ ਰਹੀ ਹੈ ਕਿ ਉਸ ਵਿਅਕਤੀ ਦੇ ਹੱਥ ’ਚ ਚਾਕੂ ਸੀ ਤੇ ਉਹ ਇੱਕ ਸਟੋਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।

ਘਟਨਾ ਦੀ ਵੀਡੀਓ ਲੰਘੇ ਸ਼ੁੱਕਰਵਾਰ ਨੂੰ ਬਣਾਈ ਗਈ ਹੈ ਤੇ ਏਸੀਐੱਲਯੂ ਨੇ ਘਟਨਾ ਨੂੰ ਭਿਆਨਕ ਕਰਾਰ ਦਿੰਦਿਆਂ ਇਸ ਦੀ ਆਲੋਚਨਾ ਕੀਤੀ ਹੈ। ਏਸੀਐੱਲਯੂ ਤੇ ਦੱਖਣੀ ਗਰੀਬੀ ਕਾਨੂੰਨ ਕੇਂਦਰ ਨੇ ਇਸ ਮਾਮਲੇ ’ਚ ਜਾਂਚ ਬਿਠਾ ਦਿੱਤੀ ਹੈ। ਪੈਲੇਰਿਨ ਦੀ ਮੌਤ ਦੀ ਘਟਨਾ ਤੋਂ ਰੋਹ ਵਿੱਚ ਆਏ ਹਜ਼ਾਰਾਂ ਦੀ ਗਿਣਤੀ ’ਚ ਸਥਾਨਕ ਲੋਕਾਂ ਵੱਲੋਂ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੁਲੀਸ ਨੇ ਭੜਕੀ ਭੀੜ ਨੂੰ ਖਿੰਡਾਉਣ ਲਈ ਧੂੰਏਂ ਵਾਲੇ ਗੋਲੇ ਵੀ ਦਾਗੇ।

Advertisement

ਦੂਜੇ ਪਾਸੇ ਪੋਰਟਲੈਂਡ ਦੀਆਂ ਸੰਘੀ ਇਮਾਰਤਾਂ ਦੇ ਬਾਹਰ ਸੱਜੇ ਪੱਖੀ ਤੇ ਖੱਬੇ ਪੱਖੀ ਸਮੂਹਾਂ ਵਿਚਾਲੇ ਪ੍ਰਦਰਸ਼ਨ ਹਿੰਸਕ ਹੋਣ ਤੋਂ ਬਾਅਦ ਪੁਲੀਸ ਨੂੰ ਉੱਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਤਾਕਤ ਦੀ ਵਰਤੋਂ ਕਰਨੀ ਪਈ। ਸਥਾਨਕ ਮੀਡੀਆ ਨੇ ਦੱਸਿਆ ਕਿ ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ਮਲਟਨੋਮਾਹ ਕਾਊਂਟੀ ਜਸਟਿਸ ਸੈਂਟਰ ਕੋਲ ਲੰਘੀ ਦੁਪਹਿਰ ਰੋਸ ਮੁਜ਼ਾਹਰੇ ਸ਼ੁਰੂ ਹੋਏ। ਪ੍ਰਦਰਸ਼ਨਕਾਰੀ ਇੱਕ ਦੂਜੇ ’ਤੇ ਪਥਰਾਅ ਕਰਨ ਲੱਗੇ ਤੇ ਥੋੜ੍ਹੀ ਦੇਰ ’ਚ ਉਥੇ ਹਿੰਸਾ ਭੜਕ ਗਈ। -ਪੀਟੀਆਈ

Advertisement
Tags :
ਅਮਰੀਕਾਸਿਆਹਫਾਮਗੋਲੀਪੁਲੀਸਮੁਜ਼ਾਹਰੇ
Advertisement