ਸ਼ੁਭਮਨ ਗਿੱਲ ਨੂੰ 12 ਲੱਖ ਰੁਪਏ ਜੁਰਮਾਨਾ
ਚੇਨੱਈ, 27 ਮਾਰਚ
ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਇੱਥੇ ਚੇਨੱਈ ਸੁਪਰਕਿੰਗਜ਼ (ਸੀਐੱਸਕੇ) ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੌਰਾਨ ਟੀਮ ਦੀ ਧੀਮੀ ਓਵਰ ਗਤੀ ਕਾਰਨ ਅੱਜ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਆਈਪੀਐੱਲ ਦੇ ਇੱਕ ਬਿਆਨ ਵਿੱਚ ਕਿਹਾ ਗਿਆ, ‘‘ਆਈਪੀਐੱਲ ਦੀ ਘੱਟੋ ਘੱਟ ਓਵਰ ਗਤੀ ਨਾਲ ਸਬੰਧਤ ਜ਼ਾਬਤੇ ਤਹਿਤ ਇਹ ਉਸ ਦੀ ਟੀਮ ਦੀ ਪਹਿਲੀ ਗਲਤੀ ਸੀ। ਇਸ ਲਈ ਗਿੱਲ ’ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।’’ ਸ਼ੁਭਮਨ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਜ਼ ਨੂੰ ਟੂਰਨਾਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਮੌਜੂਦਾ ਚੈਂਪੀਅਨ ਚੇਨੱਈ ਸੁਪਰਕਿੰਗਜ਼ ਨੇ ਗੁਜਰਾਤ ਟਾਈਟਨਜ਼ ਨੂੰ ਕੱਲ੍ਹ ਇੱਥੇ ਐੱਮ ਏ ਚਿਦੰਬਰਮ ਸਟੇਡੀਅਮ ਵਿੱਚ 63 ਦੌੜਾਂ ਨਾਲ ਹਰਾਇਆ ਸੀ। ਪਹਿਚੇਨੱਈ ਸੁਪਰਕਿੰਗਜ਼ ਖ਼ਿਲਾਫ਼ ਧੀਮੀ ਓਵਰ ਗਤੀ ਦਾ ਮਾਮਲਾਲੀ ਵਾਰ ਕਿਸੇ ਆਈਪੀਐੱਲ ਟੀਮ ਦੀ ਅਗਵਾਈ ਕਰ ਰਹੇ ਗਿੱਲ ਦੀ ਅਗਵਾਈ ਵਿੱਚ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣਾ ਪਹਿਲਾ ਮੈਚ ਛੇ ਦੌੜਾਂ ਨਾਲ ਜਿੱਤਿਆ ਸੀ। -ਪੀਟੀਆਈ