For the best experience, open
https://m.punjabitribuneonline.com
on your mobile browser.
Advertisement

ਸ਼ੁਭਕਰਨ ਸਿੰਘ ਦੀ ਮੌਤ ਜੁਆਇੰਟ ਅਪਰੇਸ਼ਨ ਦਾ ਨਤੀਜਾ: ਚੰਦੂਮਾਜਰਾ

08:00 AM Mar 25, 2024 IST
ਸ਼ੁਭਕਰਨ ਸਿੰਘ ਦੀ ਮੌਤ ਜੁਆਇੰਟ ਅਪਰੇਸ਼ਨ ਦਾ ਨਤੀਜਾ  ਚੰਦੂਮਾਜਰਾ
ਰਣਬੀਰ ਪੂਨੀਆ ਨੂੰ ਸਨਮਾਨਦੇ ਹੋਏ ਹਰਿੰਦਰਪਾਲ ਚੰਦੂਮਾਜਰਾ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਸਨੌਰ, 24 ਮਾਰਚ
ਇੱਥੋਂ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਜੁਆਇੰਟ ਅਪਰੇਸ਼ਨ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਬਾਕੀ ਵਿਰੋਧੀ ਧਿਰਾਂ ਨੂੰ ਵੀ ਹਰਿਅਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।
ਰਣਬੀਰ ਸਿੰਘ ਪੂਨੀਆ ਨੂੰ ਯੂਥ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਨ ’ਤੇ ਰੱਖੇ ਗਏ ਸਨਮਾਨ ਸਮਾਰੋਹ ’ਚ ਸ਼ਿਰਕਤ ਕਰਨ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਇੱਕ ਵਾਰ ਵੀ ਦਿੱਲੀ ਨਾ ਜਾਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਘੁਟਾਲੇ ’ਚ ਫਸੇ ਆਪਣੇ ਆਕਾ ਦੇ ਹੱਕ ’ਚ ਦਿੱਲੀ ਵਿੱਚ ਡੇਰੇ ਲਗਾਈ ਬੈਠਾ ਹੈ। ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਰਤਾਰਪੁਰ, ਚੰਦੂਮਾਜਰਾ ਦੇ ਓ.ਐਸ.ਡੀ. ਜਗਜੀਤ ਸਿੰਘ ਕੋਹਲੀ, ਜਤਿੰਦਰ ਪਹਾੜੀਪੁਰ, ਅਮਰੀਕ ਹਸਨਪੁਰ, ਸੁਰਜੀਤ ਹਸਨਪੁਰ, ਖੁਸ਼ਵੰਤ ਢਿੱਲੋਂ, ਕੁਲਦੀਪ ਹਰਪਾਲਪੁਰ, ਕੁਲਦੀਪ ਸਮਸਪੁਰ, ਗੁਰਜੰਟ ਨੂਰਖੇੜੀਆਂ, ਜਗਜੀਤ ਕੌਲੀ, ਮੋਹਨ ਮਹਿਮੂਦਪੁਰ, ਤੀਰਥ ਸਿੰਘ ਦੌਣਕਲਾਂ, ਕਮਲਜੀਤ ਦੋਣ ਤੇ ਸਰਪੰਚ ਬੱਬਲ ਧਰੇੜੀ ਆਦਿ ਵੀ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×