For the best experience, open
https://m.punjabitribuneonline.com
on your mobile browser.
Advertisement

ਕਰਨਾਟਕ ਦੀ ਸ਼ਰੂਤੀ ਹੇਗੜੇ ਨੇ ਮਿਸ ਯੂਨੀਵਰਸਲ ਪੈਟਾਈਟ ਦਾ ਖ਼ਿਤਾਬ ਜਿੱਤਿਆ

03:09 PM Jul 17, 2024 IST
ਕਰਨਾਟਕ ਦੀ ਸ਼ਰੂਤੀ ਹੇਗੜੇ ਨੇ ਮਿਸ ਯੂਨੀਵਰਸਲ ਪੈਟਾਈਟ ਦਾ ਖ਼ਿਤਾਬ ਜਿੱਤਿਆ
‘ਮਿਸ ਯੂਨੀਵਰਸਲ ਪੈਟਾਈਟ’ ਬਣੀ ਸ਼ਰੂਤੀ ਹੇਗੜੇ। -ਫੋਟੋ: ਪੀਟੀਆਈ
Advertisement

ਬੰਗਲੂਰੂ, 17 ਜੁਲਾਈ
ਕਰਨਾਟਕ ਦੇ ਇਕ ਛੋਟੇ ਜਿਹੇ ਸ਼ਹਿਰ ਹੁਬਲੀ ਨਾਲ ਸਬੰਧ ਰੱਖਣ ਵਾਲੀ ਸ਼ਰੂਤੀ ਹੇਗੜੇ ਨੇ ‘ਮਿਸ ਯੂਨੀਵਰਸਲ ਪੈਟਾਈਟ’ ਦਾ ਖ਼ਿਤਾਬ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪੇਸ਼ੇ ਤੋਂ ਡਾਕਟਰ ਹੇਗੜੇ 2018 ਤੋਂ ਹੀ ਇਸ ਸਬੰਧੀ ਤਿਆਰੀ ਕਰ ਰਹੀ ਸੀ ਅਤੇ ਉਸ ਦੀ ਇਹ ਮੇਹਨਤ ਰੰਗ ਲਿਆਈ। ਸਾਲ 2009 ਤੋਂ ਦਿੱਤਾ ਜਾ ਰਿਹਾ ਇਹ ਖ਼ਿਤਾਬ ਨਿਰਧਾਰਤ ਮਾਪਦੰਡਾਂ ਨਾਲੋਂ ਛੋਟੇ ਕੱਦ ਵਾਲੀਆਂ ਔਰਤਾਂ ਨੂੰ ਵਿਸ਼ਵ ਸੁੰਦਰੀ ਬਣਨ ਦਾ ਇਕ ਮੌਕਾ ਦਿੰਦਾ ਹੈ। ‘ਮਿਸ ਯੂਨੀਵਰਸਲ ਪੈਟਾਈਟ’ ਮੁਕਾਬਲਾ ਹਰੇਕ ਸਾਲ ਅਮਰੀਕਾ ਦੇ ਫਲੋਰੀਡਾ ਵਿੱਚ ਸਥਿਤ ਟੈਂਪਾ ’ਚ ਹੁੰਦਾ ਹੈ। ਹੇਗੜੇ ਨੇ ਕਿਹਾ ਕਿ ਜਦੋਂ ਉਸ ਨੇ ਮੁਕਾਬਲੇ ’ਚ ਹਿੱਸਾ ਲੈਣ ਦਾ ਫੈਸਲਾ ਕੀਤਾ ਤਾਂ ਜਿੱਤਣ ਬਾਰੇ ਜ਼ਿਆਦਾ ਨਹੀਂ ਸੋਚਿਆ ਸੀ। ਉਸ ਨੇ ਕਿਹਾ, ‘‘ਮੈਂ ਹਮੇਸ਼ਾ ਤੋਂ ਕੁਝ ਨਵਾਂ ਕਰਨ ਦੀ ਸੋਚਦੀ ਰਹੀ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ (ਸੁੰਦਰੀ ਬਣਨਾ) ਹਰੇਕ ਛੋਟੇ ਸ਼ਹਿਰ ਦੀ ਕੁੜੀ ਦਾ ਸੁਫ਼ਨਾ ਹੋਵੇਗਾ। ਇਸ ਵਾਸਤੇ ਮੈਂ ਸੋਚਿਆ ਕਿ ਇਸ ਵਿੱਚ ਇਕ ਵਾਰ ਕਿਸਮਤ ਅਜਮਾਉਣੀ ਚਾਹੀਦੀ ਹੈ।’’ -ਪੀਟੀਆਈ

Advertisement

Advertisement
Advertisement
Author Image

Advertisement