For the best experience, open
https://m.punjabitribuneonline.com
on your mobile browser.
Advertisement

ਹਥਿਆਰ ਦਿਖਾ ਕੇ ਡਾਕਟਰ ਨੂੰ ਲੁੱਟਿਆ

08:54 AM Sep 09, 2024 IST
ਹਥਿਆਰ ਦਿਖਾ ਕੇ ਡਾਕਟਰ ਨੂੰ ਲੁੱਟਿਆ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਸਤੰਬਰ
ਅਣਪਛਾਤੇ ਹਥਿਆਰਬੰਦ ਲੁਟੇਰੇ ਵੱਖ ਵੱਖ ਥਾਵਾਂ ’ਤੇ ਇੱਕ ਡਾਕਟਰ ਨੂੰ ਲੁੱਟਣ ਤੋਂ ਇਲਾਵਾ ਇੱਕ ਔਰਤ ਤੋਂ ਉਸ ਦੀ ਸੋਨੇ ਦੀ ਚੇਨ ਲੁੱਟ ਕੇ ਲੈ ਗਏ ਹਨ। ਥਾਣਾ ਲਾਡੂਵਾਲ ਦੇ ਇਲਾਕੇ ਫਲਾਈਓਵਰ ਕਰਾਸ ਪੁਲ ਲਾਡੋਵਾਲ ਨੇੜੇ ਹਥਿਆਰਬੰਦ ਵਿਅਕਤੀ ਇੱਕ ਡਾਕਟਰ ਨੂੰ ਲੁੱਟ ਕੇ ਲੈ ਗਏ। ਇਸ ਸਬੰਧੀ ਡਾ. ਵਿਪਨ ਕੁਮਾਰ ਵਾਸੀ ਕਿਚਲੂ ਨਗਰ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਪਿੰਡ ਬਿਲਗਾ ਤੋਂ ਲੁਧਿਆਣਾ ਆ ਰਿਹਾ ਸੀ ਕਿ ਲਾਡੋਵਾਲ ਪੁੱਲ ਕਰਾਸ ਕੋਲ ਰੁਕ ਕੇ ਫੋਨ ਸੁਣਨ ਲੱਗਾ ਤਾਂ ਤਿੰਨ ਲੜਕਿਆਂ ਨੇ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰ ਦਿਖਾਏ ਅਤੇ ਉਸਦੀ ਚਾਂਦੀ ਦੀ ਚੇਨ, ਮੋਬਾਈਲ, ਬੈਗ ਖੋਹਕੇ ਫ਼ਰਾਰ ਹੋ ਗਏ ਜਿਸ ਵਿੱਚ ਜ਼ਰੂਰੀ ਕਾਗ਼ਜਾਤ, ਹਸਪਤਾਲ ਦੀਆ ਮੋਹਰਾਂ ਅਤੇ ਹਸਪਤਾਲ ਦੀਆਂ ਚਾਬੀਆਂ ਸਨ। ਥਾਣੇਦਾਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਆਸਥਾ ਹਸਪਤਾਲ ਦੇ ਕੋਲ ਅਣਪਛਾਤੇ ਵਿਅਕਤੀ ਇੱਕ ਔਰਤ ਦੀ ਸੋਨੇ ਦੀ ਚੇਨ ਲਾਹ ਕੇ ਲੈ ਗਏ ਹਨ। ਇਸ ਸਬੰਧੀ ਪਰਮਿੰਦਰ ਕੌਰ ਵਾਸੀ ਪਿੰਡ ਮੰਨੋਵਾਲ ਨੇ ਦੱਸਿਆ ਹੈ ਕਿ ਉਹ ਘਰ ਦੇ ਨੇੜੇ ਮੈਡੀਕਲ ਸਟੋਰ ਤੋਂ ਦਵਾਈ ਲੈ ਕੇ ਘਰ ਵਾਪਸ ਆ ਰਹੀ ਸੀ ਕਿ ਆਸਥਾ ਹਸਪਤਾਲ ਦੇ ਨੇੜੇ ਦੋ ਅਣਪਛਾਤੇ ਲੜਕੇ ਸਪਲੈਂਡਰ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਨੇ ਉਸਨੂੰ ਘੇਰ ਕੇ ਤਿੱਖੀ ਚੀਜ਼ ਦਿਖਾ ਕੇ ਉਸਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਵਜ਼ਨੀ 1 ਤੋਲਾ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement