ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਨੌਲੀ ’ਚ ਦੋ ਧੜਿਆਂ ਵੱਲੋਂ ਸ਼ਕਤੀ ਪ੍ਰਦਰਸ਼ਨ

11:24 AM Oct 14, 2024 IST
ਰੈਲੀ ਲਈ ਪ੍ਰਵਾਨਗੀ ਰੱਦ ਹੋਣ ਉਪਰੰਤ ਨਾਅਰੇਬਾਜ਼ੀ ਕਰਦੇ ਹੋਏ ਸੁਰਿੰਦਰ ਸਿੰਘ ਤੇ ਉਨ੍ਹਾਂ ਦੇ ਸਮਰਥਕ।

ਜਗਮੋਹਨ ਸਿੰਘ
ਘਨੌਲੀ, 13 ਅਕਤੂਬਰ
ਰੂਪਨਗਰ ਜ਼ਿਲ੍ਹੇ ਦੇ ਕਸਬਾ ਘਨੌਲੀ ਦੀ ਚੋਣ ਜਿੱਤਣ ਲਈ ਇਸ ਵਾਰੀ ਕੁਲਦੀਪ ਸਿੰਘ ਜੇਈ ਤੇ ਗੁਰਿੰਦਰ ਸਿੰਘ ਗੋਗੀ ਦੇ ਧੜਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋ‌ਇਆ ਹੈ। ਜਾਣਕਾਰੀ ਮੁਤਾਬਕ ਅੱਜ ਦੋਵੇਂ ਧੜਿਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਗਈਆਂ।
ਪਹਿਲਾਂ ਰੈਲੀ ਕਰਨ ਦੀ ਪ੍ਰਵਾਨਗੀ ਕੁਲਦੀਪ ਸਿੰਘ ਜੇਈ ਧੜੇ ਦੀ ਸੀ। ਕੁਲਦੀਪ ਸਿੰਘ ਜੇਈ ਦੇ ਧੜੇ ਦੀ ਰੈਲੀ 5 ਵਜੇ ਸਮਾਪਤ ਹੋਈ ਤਾਂ ਇਸ ਧੜੇ ਦੇ ਕੁੱਝ ਆਗੂ ਚਾਹ ਪਾਣੀ ਪੀਣ ਲਈ ਸਟੇਜ ’ਤੇ ਬੈਠ ਗਏ। ਇਸੇ ਦੌਰਾਨ ਗੁਰਿੰਦਰ ਸਿੰਘ ਗੋਗੀ ਆਪਣੇ ਧੜੇ ਦੇ ਉਮੀਦਵਾਰ ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠ ਸਣੇ ਰੈਲੀ ਲਈ ਨਿਰਧਾਰਿਤ ਥਾਂ ’ਤੇ ਪੁੱਜ ਗਏ ਅਤੇ ਉਨ੍ਹਾਂ ਦੋਸ਼ ਲਗਾਇਆ ਕਿ ਕੁਲਦੀਪ ਸਿੰਘ ਜੇਈ ਧੜੇ ਨੇ ਸਾਜਿਸ਼ ਤਹਿਤ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਪ੍ਰਵਾਨਗੀ ਜਾਣ ਬੁੱਝ ਕੇ ਰੱਦ ਕਰ ਦਿੱਤੀ ਗਈ ਹੈ।
ਉੱਧਰ, ਕੁਲਦੀਪ ਸਿੰਘ ਜੇਈ ਨੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਗੋਗੀ ਧੜੇ ਵੱਲੋਂ ਆਪਣੀ ਹਾਰ ਸਾਹਮਣੇ ਦੇਖ ਕੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕੋਈ ਸੱਚਾਈ ਨਹੀ ਹੈ।
ਚੌਕੀ ਇੰਚਾਰਜ ਹਰਮੇਸ਼ ਕੁਮਾਰ ਨੇ ਪ੍ਰਵਾਨਗੀ ਰੱਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਿਕ ਪ੍ਰਵਾਨਗੀ ਰੱਦ ਹੋਣ ਸਬੰਧੀ ਸਰਪੰਚੀ ਦੇ ਉਮੀਦਵਾਰ ਸੁਰਿੰਦਰ ਸਿੰਘ ਨੂੰ ਜਾਣੂ ਕਰਵਾ ਦਿੱਤਾ ਸੀ।

Advertisement

Advertisement