ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆੜ੍ਹਤੀ ਦੇ ਘਰ ਬਾਹਰ ਗੋਲੀਆਂ ਚਲਾਈਆਂ

08:00 AM Jun 14, 2024 IST
ਸੀਸੀਟੀਵੀ ਫੁਟੇਜ ’ਚ ਮਕਾਨ ਦੀ ਬੈੱਲ ਵਜਾਉਂਦਾ ਹੋਇਆ ਨੌਜਵਾਨ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 13 ਜੂਨ
ਇੱਥੇ ਕੱਚਾ ਮਲਕ ਰੋਡ ਦੇ ਰਹਿਣ ਵਾਲੇ ਇੱਕ ਆੜ੍ਹਤੀ ਪਰਿਵਾਰ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਸਬੰਧੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧ ’ਚ ਪੀੜ੍ਹਤ ਧਿਰ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰਾਉਂ ਨਵੀਂ ਦਾਣਾ ਮੰਡੀ ’ਚ ਮੈਸਰਜ਼ ਮਹਿੰਦਰ ਸਿੰਘ, ਬੂਟਾ ਸਿੰਘ ਆੜ੍ਹਤ ਦੀ ਫਰਮ ਹੈ, ਫਰਮ ਦੇ ਮਾਲਕਾਂ ਦੀ ਮੌਤ ਉਪਰੰਤ ਆੜ੍ਹਤ ਦਾ ਕੰਮ ਉਨ੍ਹਾਂ ਦੀ ਵਿਆਹੀ ਹੋਈ ਬੇਟੀ ਨਵਦੀਪ ਕੌਰ ਸੰਭਾਲਦੀ ਹੈ ਅਤੇ ਹਾੜ੍ਹੀ ਸਾਉਣੀ ਦੀਆਂ ਫਸਲਾਂ ਦਾ ਗਾਹਕਾਂ ਨਾਲ ਹਿਸਾਬ ਵਗੈਰਾ ਰੱਖਦੀ ਹੈ। ਇੱਥੇ ਕੱਚਾ ਮਲਕ ਰੋਡ ’ਤੇ ਉਨ੍ਹਾਂ ਦੀ ਰਿਹਾਇਸ਼ ’ਤੇ ਰਾਤ ਦੇ ਕਰੀਬ 9 ਵਜੇ ਮੋਟਰਸਾਈਕਲ ’ਤੇ ਆਏ ਵਿਅਕਤੀ ਨੇ ਘੰਟੀ ਮਾਰੀ, ਕੁਝ ਦੇਰ ਉਡੀਕ ਕਰਨ ਤੋਂ ਬਾਅਦ ਜਦੋਂ ਕਿਸੇ ਨੇ ਘਰ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਕਤ ਨੌਜਵਾਨ ਨੇ ਰਿਵਾਲਵਰ ਨਾਲ ਕੋਠੀ ਦੇ ਗੇਟ ਅੱਗੇ ਕਈ ਫਾਇਰ ਕੀਤੇ ਤੇ ਮੋਟਰਸਾਈਕਲ ’ਤੇ ਫਰਾਰ ਹੋ ਗਿਆ। ਇਸ ਤੋਂ ਬਾਅਦ ਰਾਤ ਨੂੰ ਹੀ ਡੀਐਸਪੀ ਜਸਯਜੋਤ ਸਿੰਘ ਤੇ ਡੀਐਸਪੀ ਸੰਦੀਪ ਵਡੇਰਾ ਤੇ ਹੋਰ ਅਧਿਕਾਰੀ ਪਹੁੰਚੇ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਇਸ ਸਬੰਧ ’ਚ ਨਵਦੀਪ ਕੌਰ ਨੇ ਵਾਪਰੀ ਘਟਨਾ ਦੇ ਸਬੰਧ ’ਚ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਅਕਤੂਬਰ 2023 ’ਚ ਤਰੁਨ ਕੁਮਾਰ ਵਾਸੀ ਰਾਮਪੁਰ (ਦੋਰਾਹਾ) ਨਾਮਕ ਵਿਅਕਤੀ ਨੇ ਉਸ ਦੀ ਭੈਣ ਮਨਦੀਪ ਕੌਰ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ ਸਨ, ਉਸ ਵੇਲੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਵੀ ਕੀਤਾ ਗਿਆ ਸੀ। ਨਵਦੀਪ ਕੌਰ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਤਰੁਨ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। 11 ਜੂਨ ਦੀ ਰਾਤ ਨੂੰ ਉਨ੍ਹਾਂ ਦੇ ਘਰ ਬਾਹਰ ਫਾਇਰਿੰਗ ਤਰੁਨ ਕੁਮਾਰ ਨੇ ਹੀ ਕਰਵਾਈ ਹੈ। ਪੁਲੀਸ ਨੇ ਤਰੁਨ ਖਿਲਾਫ ਕੇਸ ਦਰਜ ਕਰਨ ਉਪਰੰਤ ਉਸ ਦੀ ਭਾਲ ਲਈ ਟੀਮ ਦਾ ਗਠਨ ਕਰ ਦਿੱਤਾ ਹੈ।

Advertisement

Advertisement
Advertisement