ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੱਸਟ ਮੈਂਬਰਾਂ ਦੀ ਗੱਡੀ ’ਤੇ ਗੋਲੀਆਂ ਚਲਾਈਆਂ

11:13 AM Sep 11, 2024 IST

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਸਤੰਬਰ
ਪਿੰਡ ਰੂੰਮੀ ਦੇ ਏਕਤਾ ਵੈੱਲਫੇਅਰ ਟਰੱਸਟ ਦੇ ਨਾਂ ਹੇਠ ਹਸਪਤਾਲਾਂ ’ਚ ਜ਼ੇਰੇ ਇਲਾਜ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਰੋਜ਼ਾਨਾ ਲੰਗਰ-ਪਾਣੀ ਦਾ ਪ੍ਰਬੰਧ ਕਰਨ ਵਾਲੇ ਮੈਂਬਰਾਂ ਦੀ ਗੱਡੀ ਅੱਗੇ ਮੋਟਰਸਾਈਕਲ ਲਗਾ ਕੇ ਗੱਡੀ ਦੇ ਅਗਲੇ ਸ਼ੀਸ਼ੇ ਦੀ ਭੰਨ-ਤੋੜ ਕਰਨ ਅਤੇ ਫਾਇਰਿੰਗ ਕਰਨ ਦਾ ਮਾਮਲਾ ਥਾਣਾ ਸ਼ਹਿਰੀ ਦੀ ਪੁਲੀਸ ਕੋਲ ਪੁੱਜਾ ਹੈ। ਏਐੱਸਆਈ ਸੁਖਮੰਦਰ ਸਿੰਘ ਜੈਤੋ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ‘ਏਕਤਾ ਵੈੱਲਫੇਅਰ ਟਰੱਸਟ’ ਬਣਾਇਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਿਛਲੇ ਸਮੇਂ ਤੋਂ ਜੀ.ਮੇਲ ਰਾਹੀਂ ਕਿਸੇ ਫੇਕ ਆਈਡੀ ਆਦਿ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਬੀਤੀ 8 ਸਤੰਬਰ ਦੀ ਰਾਤ ਨੂੰ ਸੇਵਾ ਕਰਨ ਜਾਣ ਵਾਲੀ ਇੱਕ ਗੱਡੀ ਖਰਾਬ ਹੋ ਗਈ ਸੀ। ਜਸਵਿੰਦਰ ਸਿੰਘ ਦਾ ਭਰਾ ਅਰਸ਼ਦੀਪ ਸਿੰਘ ਆਪਣੇ ਪਿਤਾ ਜੁਗਰਾਜ ਸਿੰਘ ਨਾਲ ਦੂਸਰੀ ਬਲੈਰੋ ਗੱਡੀ ’ਤੇ ਪਿੰਡ ਰੂੰਮੀ ਨੂੰ ਦੇਰ ਰਾਤ 11 ਵਜੇ ਦੇ ਕਰੀਬ ਵਾਪਸ ਜਾ ਰਹੇ ਸਨ ਕਿ ਪਿੰਡ ਢੋਲਣ ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਗੱਡੀ ਅੱਗੇ ਮੋਟਰਸਾਈਕਲ ਲਗਾ ਲਿਆ ਅਤੇ ਇੱਕ ਨੇ ਬੇਸਬਾਲ ਗੱਡੀ ਦੇ ਅਗਲੇ ਸ਼ੀਸ਼ੇ ’ਚ ਮਾਰ ਕੇ ਸ਼ੀਸ਼ਾ ਭੰਨ ਦਿੱਤਾ। ਜਦੋਂ ਤੱਕ ਦੋਵੇਂ ਸੰਭਲਦੇ, ਇੱਕ ਵਿਅਕਤੀ ਨੇ ਗੱਡੀ ਵੱਲ ਦੋ ਫਾਇਰ ਕੀਤੇ ਜਿਨ੍ਹਾਂ ’ਚੋਂ ਇੱਕ ਗੱਡੀ ਦੇ ਰੇਡੀਏਟਰ ’ਚ ਲੱਗਾ। ਇਸ ਮਗਰੋਂ ਮੋਟਰਸਾਈਕਲ ਸਵਾਰ ਰਾਏਕੋਟ ਵੱਲ ਚਲੇ ਗਏ।

Advertisement

ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਏਐੱਸਆਈ ਸੁਖਮੰਦਰ ਸਿੰਘ ਜੈਤੋ ਇੰਚਾਰਜ ਪੁਲੀਸ ਚੌਕੀ ਚੌਕੀਮਾਨ ਨੇ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਗੱਡੀ ਵੀ ਕਬਜ਼ੇ ’ਚ ਲੈ ਲਈ ਹੈ। ਘਟਨਾ ਦੀ ਛਾਣਬੀਣ ਕੀਤੀ ਜਾ ਰਹੀ ਹੈ।

Advertisement
Advertisement