For the best experience, open
https://m.punjabitribuneonline.com
on your mobile browser.
Advertisement

ਮਾਨਸਾ ’ਚ ਮੈਡੀਕਲ ਸਟੋਰ ’ਤੇ ਗੋਲੀਆਂ ਚਲਾਈਆਂ

08:09 AM Apr 05, 2024 IST
ਮਾਨਸਾ ’ਚ ਮੈਡੀਕਲ ਸਟੋਰ ’ਤੇ ਗੋਲੀਆਂ ਚਲਾਈਆਂ
ਮਾਨਸਾ ਵਿੱਚ ਘਟਨਾ ਸਥਾਨ ਦਾ ਜਇਜ਼ਾ ਲੈਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਪਰੈਲ
ਮਾਨਸਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਮੈਡੀਕਲ ਸਟੋਰ ਉਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲਾਵਾਰ ਮੌਕੇ ਫਰਾਰ ਹੋ ਗਏ ਪਰ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਨੇ ਇਲਾਕੇ ਵਿੱਚ ਨਾਕੇਬੰਦੀਆਂ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਦੋ ਮੈਡੀਕਲ ਸਟੋਰਾਂ ਉਤੇ ਦੋ ਘੰਟਿਆਂ ਦੇ ਵਖਵੇ ਨਾਲ ਵਾਪਰੀਆਂ।
ਪੁਲੀਸ ਅਨੁਸਾਰ ਪਹਿਲੀ ਘਟਨਾ ਅਸ਼ਵਨੀ ਮੈਡੀਕਲ ਹਾਲ ਉਤੇ ਵਾਪਰੀ, ਜਿੱਥੇ ਹਮਲਾਵਰ ਤੋਂ ਦੁਕਾਨ ਉਪਰ ਗੋਲੀ ਨਹੀਂ ਚੱਲੀ ਅਤੇ ਉਹ ਵਾਰ-ਵਾਰ ਗੋਲੀ ਚਲਾਉਣ ਦੇ ਯਤਨ ਕਰਦਾ ਰਿਹਾ ਅਤੇ ਆਖ਼ਰ ਉਹ ਉਥੋਂ ਮੋਟਰਸਾਈਕਲ ਲਈ ਖੜ੍ਹੇ ਕਿਸੇ ਹੋਰ ਨੌਜਵਾਨ ਦੇ ਪਿੱਛੇ ਬੈਠ ਕੇ ਫਰਾਰ ਹੋ ਗਿਆ। ਦੂਜਾ ਹਮਲਾ ਮਾਨਸਾ ਮੈਡੀਕਲ ਸਟੋਰ ਰਾਮਬਾਗ ਰੋਡ ਉਪਰ ਹੋਇਆ, ਜਿੱਥੇ ਹਮਲਾਵਰ ਨੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਗਈਆਂ ਹਨ। ਇਨ੍ਹਾਂ ਗੋਲੀਆਂ ਨਾਲ ਦੁਕਾਨ ਦੇ ਸ਼ੀਸ਼ੇ ਟੁੱਟ ਗਏ। ਇਹ ਮੈਡੀਕਲ ਸਟੋਰ ਪਸ਼ੂਆਂ ਦੀ ਦਵਾਈਆਂ ਲਈ ਸ਼ਹਿਰ ਦੀ ਵੱਡੀ ਦੁਕਾਨ ਮੰਨੀ ਜਾਂਦੀ ਹੈ। ਘਟਨਾ ਵਾਪਰਨ ਤੋਂ ਬਾਅਦ ਪੁਲੀਸ ਨੂੰ ਦਿੱਤੀ ਜਾਣਕਾਰੀ ਤੋਂ ਮਗਰੋਂ ਤੁਰੰਤ ਥਾਣਾ ਸਿਟੀ-2 ਦੇ ਪੁਲੀਸ ਮੁਖੀ ਕਰਮਜੀਤ ਸਿੰਘ ਵੱਡੀ ਗਿਣਤੀ ਪੁਲੀਸ ਫੋਰਸ ਲੈਕੇ ਪੁੱਜੇ ਅਤੇ ਐਸ.ਪੀ (ਡੀ) ਮਨਮੋਹਨ ਸਿੰਘ ਔਲਖ ਸਮੇਤ ਸਪੈਸ਼ਲ ਪੁਲੀਸ ਸੈੱਲ ਦੇ ਇੰਚਾਰਜ ਜਗਦੀਸ਼ ਕੁਮਾਰ ਸ਼ਰਮਾਂ ਮੌਕੇ ’ਤੇ ਜਾਇਜ਼ਾ ਲੈਣ ਲਈ ਪਹੁੰਚੇ। ਕੈਮਿਸਟ ਐਸੋਸੀਏਸ਼ਨ ਦੇ ਇੱਕ ਆਗੂ ਨੇ ਦੋਸ਼ ਲਾਇਆ ਕਿ ਇਹ ਦੋਨੋਂ ਦੁਕਾਨਾਂ ਪਹਿਲਾਂ ਵੀ ਕੁਝ ਲੋਕਾਂ ਵੱਲੋਂ ਨਿਸ਼ਾਨਾ ਬਣਾਈਆਂ ਸਨ ਉਦੋਂ ਵੀ ਪੁਲੀਸ ਦੀ ਕਾਰਵਾਈ ਢਿੱਲੀ ਰਹੀ ਸੀ।

Advertisement

Advertisement
Author Image

Advertisement
Advertisement
×