For the best experience, open
https://m.punjabitribuneonline.com
on your mobile browser.
Advertisement

ਠੀਕਰੀਵਾਲ ਉੱਚਾ ਵਿੱਚ ਘਰ ’ਤੇ ਗੋਲੀਆਂ ਚਲਾਈਆਂ

06:46 AM Sep 12, 2024 IST
ਠੀਕਰੀਵਾਲ ਉੱਚਾ ਵਿੱਚ ਘਰ ’ਤੇ ਗੋਲੀਆਂ ਚਲਾਈਆਂ
ਪਿੰਡ ਠੀਕਰੀਵਾਲ ਉੱਚਾ ਵਿੱਚ ਘਰ ਦੇ ਗੇਟ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ।
Advertisement

ਪੱਤਰ ਪ੍ਰੇਰਕ
ਧਾਰੀਵਾਲ, 11 ਸਤੰਬਰ
ਪਿੰਡ ਠੀਕਰੀਵਾਲ ਉੱਚਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਅੱਜ ਸਵੱਖਤੇ ਇਕ ਘਰ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਦੇ ਬਾਹਰਲੇ ਗੇਟ ’ਤੇ ਦੋ ਗੋਲੀਆਂ ਲੱਗੀਆਂ ਅਤੇ ਇਕ ਗੋਲੀ ਬਾਥਰੂਮ ਦੇ ਐਲੂਮੀਨੀਅਮ ਦੇ ਦਰਵਾਜ਼ੇ ’ਤੇ ਲੱਗੀ। ਹਮਲੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਥਾਣਾ ਸੇਖਵਾਂ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪੁਲੀਸ ਨੇ ਗੋਲੀਆਂ ਦੇ ਦੋ ਖੋਲ ਬਰਾਮਦ ਕੀਤੇ ਹਨ। ਘਰ ਦੇ ਮਾਲਕ ਚੈਂਚਲ ਸਿੰਘ ਪੁੱਤਰ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਘਰ ਦੇ ਵਿਹੜੇ ਵਿੱਚ ਸੁੱਤਾ ਪਿਆ ਸੀ ਤਾਂ ਸਵੇਰੇ ਕਰੀਬ ਚਾਰ ਵਜੇ ਅਚਾਨਕ ਘਰ ਦੇ ਬਾਹਰ ਫਾਇਰ ਹੋਣ ਦੀ ਆਵਾਜ਼ ਆਈ। ਉਸ ਨੇ ਉੱਠ ਕੇ ਦੇਖਿਆ ਤਾਂ ਬਾਹਰਲੇ ਲੋਹੇ ਦੇ ਗੇਟ ’ਤੇ ਦੋ ਲੱਗੀਆਂ ਸਨ ਅਤੇ ਇੱਕ ਗੋਲੀ ਦਰਵਾਜ਼ੇ ਦੇ ਆਰ-ਪਾਰ ਹੋ ਕੇ ਵਿਹੜੇ ਵਿੱਚ ਬਣੇ ਬਾਥਰੂਮ ਦੇ ਐਲੂਮੀਨੀਅਮ ਦੇ ਦਰਵਾਜ਼ੇ ਵਿੱਚ ਲੱਗੀ। ਉਸ ਨੇ ਦੱਸਿਆ ਕਿ ਉਸ ਦਾ ਪਿੰਡ ਵਿੱਚ ਕੋਈ ਵੈਰ ਵਿਰੋਧ ਲਹੀਂ ਹੈ ਅਤੇ ਨਾ ਹੀ ਕਿਸੇ ਨੇ ਕੋਈ ਧਮਕੀ ਦਿੱਤੀ ਹੈ। ਥਾਣਾ ਸੇਖਵਾਂ ਦੇ ਮੁਖੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਗੋਲੀਆਂ ਦੇ ਦੋ ਖੋਲ ਬਰਾਮਦ ਹੋਏ ਹਨ ਅਤੇ ਇਸ ਮਾਮਲੇ ਸਬੰਧੀ ਚੈਂਚਲ ਸਿੰਘ ਦੇ ਬਿਆਨਾਂ ਅਨੁਸਾਰ ਸਹਾਇਕ ਸਬ ਇੰਸਪੈਕਟਰ ਸੁਖਰਾਜ ਸਿੰਘ ਨੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਆਸ ਪਾਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

Advertisement

Advertisement
Advertisement
Author Image

Advertisement