ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲੱਬ ਦੇ ਬਾਹਰ ਗੋਲੀਆਂ ਚੱਲੀਆਂ

08:38 AM Sep 09, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਸਤੰਬਰ
ਇੱਥੋਂ ਦੇ ਝਿਲਮਿਲ ਇੰਡਸਟਰੀਅਲ ਏਰੀਆ ਸਥਿਤ ਕਲੱਬ ਵਿੱਚ ਮੁਫ਼ਤ ਦਾਖ਼ਲਾ ਨਾ ਮਿਲਣ ’ਤੇ ਚਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤਨੀਸ਼ ਅਤੇ ਸ਼ਾਹਰੁਖ ਵਜੋਂ ਹੋਈ ਹੈ, ਜਦਕਿ ਬਾਕੀ ਦੋ ਅਣਪਛਾਤੇ ਹਨ। ਪੁਲੀਸ ਨੇ ਮੌਕੇ ਤੋਂ ਅੱਠ ਖੋਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ। ਇੱਕ ਬਾਊਂਂਸਰ ਨੇ ਦੱਸਿਆ ਕਿ ਰਾਤ ਨੂੰ ਉਹ ਕਲੱਬ ਦੇ ਗੇਟ ’ਤੇ ਡਿਊਟੀ ’ਤੇ ਸੀ ਜਦੋਂ ਇੱਕ ਕਾਰ ਬਾਹਰ ਆ ਕੇ ਰੁਕੀ ਅਤੇ ਇੱਕ ਵਿਅਕਤੀ ਬਾਹਰ ਨਿਕਲਿਆ। ਪਿਸਤੌਲ ਦਿਖਾਉਂਦੇ ਹੋਏ ਉਸ ਨੇ ਕਲੱਬ ਵਿੱਚ ਮੁਫ਼ਤ ਦਾਖਲਾ ਮੰਗਿਆ। ਜਦੋਂ ਬਾਊਂਸਰਾਂ ਨੇ ਇਨਕਾਰ ਕੀਤਾ ਤਾਂ ਸਾਰੇ ਮੁਲਜ਼ਮਾਂ ਨੇ ਬਾਊਂਸਰਾਂ ਨੂੰ ਗੋਡਿਆਂ ਭਾਰ ਬੈਠਣ ਲਈ ਕਿਹਾ। ਜਦੋਂ ਦੋਵੇਂ ਬਾਊਂਸਰਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

Advertisement

Advertisement