ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾਬੱਸੀ ਵਿੱਚ ਫਿਰੌਤੀ ਲਈ ਚੱਲੀਆਂ ਗੋਲੀਆਂ

08:52 AM Sep 20, 2024 IST

ਹਰਜੀਤ ਸਿੰਘ
ਡੇਰਾਬੱਸੀ, 19 ਸਤੰਬਰ
ਇਥੋਂ ਦੀ ਕਾਲਜ ਰੋਡ ’ਤੇ ਸਥਿਤ ਇਮੀਗ੍ਰੇਸ਼ਨ ਦਫ਼ਤਰ ’ਤੇ ਅੱਜ ਦੋ ਨਕਾਬਪੋਸ਼ਾਂ ਨੇ ਇੱਕ ਕਰੋੜ ਰੁਪਏ ਫਿਰੌਤੀ ਲਈ ਚਾਰ ਗੋਲੀਆਂ ਚਲਾਈਆਂ। ਘਟਨ ਮਗਰੋਂ ਦੋਵੇਂ ਨਕਾਬਪੋਸ਼ ਫ਼ਰਾਰ ਹੋ ਗਏ। ਪੁਲੀਸ ਸਟੇਸ਼ਨ ਦੇ ਪਿੱਛੇ ਸਥਿਤ ਐਜੂਕੇਸ਼ਨ ਪੁਆਇੰਟ ਇਮੀਗ੍ਰੇਸ਼ਨ ਐਂਡ ਆਇਲਸ ਸੈਂਟਰ ’ਤੇ ਅੱਜ ਦੁਪਹਿਰ ਡੇਢ ਵਜੇ ਦੋ ਨਕਾਬਪੋਸ਼ ਮੋਟਰਸਾਈਕਲ ’ਤੇ ਆਏ। ਪਹਿਲੀ ਮੰਜ਼ਿਲ ’ਤੇ ਚਲ ਰਹੇ ਇਸ ਇਮੀਗ੍ਰੇਸ਼ਨ ਦਫ਼ਤਰ ਵਿੱਚ ਨਕਾਬਪੋਸ਼ ਨੇ ਰਿਸੈਪਸ਼ਨ ’ਤੇ ਬੈਠੀ ਕੁੜੀ ਨੂੰ ਚਿੱਠੀ ਫੜਾਈ, ਜਦਕਿ ਦੂਜੇ ਵਿਅਕਤੀ ਨੇ ਆਪਣੇ ਸਾਥੀ ਦੇ ਬਾਹਰ ਆਉਣ ਮਗਰੋਂ ਬਾਹਰਲੇ ਸੀਸ਼ੇ ’ਤੇ ਚਾਰ ਫਾਇਰ ਕੀਤੇ। ਇਸ ਦੌਰਾਨ ਕੈਬਿਨ ਵਿੱਚ ਬੈਠਾ ਸਫਾਈ ਸੇਵਕ ਵਾਲ-ਵਾਲ ਬਚ ਗਿਆ।
ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕਦੇ ਫਿਰੌਤੀ ਲਈ ਕੋਈ ਫੋਨ ਆਇਆ ਹੈ। ਐੱਸਐੱਸਪੀ ਮੁਹਾਲੀ ਦੀਪਕ ਪਾਰਿਕ ਅਤੇ ਥਾਣਾ ਮੁਖੀ ਮਨਦੀਪ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੋਵੇਂ ਨਕਾਬਪੋਸ਼ ਸ਼ਕਤੀ ਨਗਰ ਵਾਲੇ ਪਾਸੇ ਤੋਂ ਆਉਂਦੇ ਮਗਰੋਂ ਉਧਰੋਂ ਹੀ ਫ਼ਰਾਰ ਹੋ ਜਾਂਦੇ ਹਨ। ਚਿੱਠੀ ਵਿੱਚ ਇਕਰੋੜ ਰੁਪਏ ਅਤੇ ਬੋਲੈਰੋ ਦੀ ਮੰਗ ਕੀਤੀ ਗਈ ਹੈ। ਐੱਸਐੱਸਪੀ ਨੇ ਕਿਹਾ ਕਿ ਛੇਤੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਕੁਝ ਸਮੇਂ ਪਹਿਲਾਂ ਇੱਥੇ ਸਥਿਤ ਅਪੋਲੋ ਡਾਇਗਨੋਸਿਸ ਸੈਂਟਰ ’ਤੇ ਵੀ ਮੋਟਰਸਾਈਕਲ ’ਤੇ ਆਏ ਤਿੰਨ ਵਿਅਕਤੀ ਰਿਸੈਪਸ਼ਨ ’ਤੇ ਫਿਰੌਤੀ ਦੀ ਚਿੱਠੀ ਦੇ ਕੇ ਗਏ ਸਨ। ਿਜਨ੍ਹਾਂ ਨੂੰ ਪੁਲੀਸ ਨੂੰ ਗ੍ਰਿਫ਼ਤਾਰ ਕਰ ਲਿਆ।

Advertisement

Advertisement