For the best experience, open
https://m.punjabitribuneonline.com
on your mobile browser.
Advertisement

ਤਰਨ ਤਾਰਨ ’ਚ ਚੋਣਾਂ ਦੌਰਾਨ ਗੋਲੀ ਚੱਲੀ; ਦੋ ਜ਼ਖ਼ਮੀ

07:43 AM Oct 16, 2024 IST
ਤਰਨ ਤਾਰਨ ’ਚ ਚੋਣਾਂ ਦੌਰਾਨ ਗੋਲੀ ਚੱਲੀ  ਦੋ ਜ਼ਖ਼ਮੀ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 15 ਅਕਤੂਬਰ
ਇਸ ਜ਼ਿਲ੍ਹੇ ਦੇ ਪਿੰਡ ਬਾਬਾ ਸੈਣ ਭਗਤ (ਸੋਹਲ) ਵਿੱਚ ਅੱਜ ਪੰਚਾਇਤੀ ਚੋਣਾਂ ਦੌਰਾਨ ਦੁਵੱਲੀ ਗੋਲੀਬਾਰੀ ਨਾਲ ਦੋ ਜਣੇ ਜ਼ਖਮੀ ਹੋ ਗਏ। ਇਸ ਦੌਰਾਨ ਕਈ ਆਗੂਆਂ ਦੀਆਂ ਪੱਗਾਂ ਲੱਥ ਗਈਆਂ। ਜ਼ਖ਼ਮੀਆਂ ਦੀ ਪਛਾਣ ਪਿੰਡ ਦੇ ਮਨਪ੍ਰੀਤ ਸਿੰਘ ਅਤੇ ਬੂਟਾ ਸਿੰਘ ਵਜੋਂ ਹੋਈ ਹੈ। ਇਸ ਘਟਨਾ ਕਾਰਨ ਵੋਟਾਂ ਪਾਉਣ ਦਾ ਅਮਲ ਕੁਝ ਸਮੇਂ ਲਈ ਰੁਕ ਗਿਆ ਅਤੇ ਪੁਲੀਸ ਵਲੋਂ ਦੋਹਾਂ ਧਿਰਾਂ ਨੂੰ ਸਮਝਾਉਣ ’ਤੇ ਵੋਟਾਂ ਦਾ ਅਮਲ ਮੁੜ ਚਾਲੂ ਕੀਤਾ ਗਿਆ। ਇਸ ਪਿੰਡ ਤੋਂ ਸਰਪੰਚ ਦੀ ਚੋਣ ਲਈ ਹਾਕਮ ਧਿਰ ਵਲੋਂ ਫੌਜੀ ਗੁਰਦੇਵ ਸਿੰਘ ਅਤੇ ਉਸ ਦੇ ਵਿਰੋਧ ਵਿੱਚ ਤਰਸੇਮ ਸਿੰਘ ਮੈਦਾਨ ਵਿੱਚ ਸਨ। ਐਸਐਚਓ ਪਰਮਜੀਤ ਸਿੰਘ ਦੱਸਿਆ ਕਿ ਤਕਰਾਰ ਤੋਂ ਬਾਅਦ ਕਈ ਜਣਿਆਂ ਦੀਆਂ ਪੱਗਾਂ ਉਤਰ ਗਈਆਂ ਅਤੇ ਗੋਲੀ ਚੱਲਣ ਨਾਲ ਦੋ ਜਣੇ ਜ਼ਖਮੀ ਹੋ ਗਏ| ਜ਼ਖਮੀ ਮਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ|

Advertisement

Advertisement
Advertisement
Author Image

joginder kumar

View all posts

Advertisement