For the best experience, open
https://m.punjabitribuneonline.com
on your mobile browser.
Advertisement

ਬਲਵਿੰਡਾਂ ’ਚ ਝਗੜੇ ਦੌਰਾਨ ਗੋਲੀ ਚੱਲੀ, ਇੱਕ ਜ਼ਖ਼ਮੀ

08:36 AM Mar 17, 2024 IST
ਬਲਵਿੰਡਾਂ ’ਚ ਝਗੜੇ ਦੌਰਾਨ ਗੋਲੀ ਚੱਲੀ  ਇੱਕ ਜ਼ਖ਼ਮੀ
ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ ਸਰਪੰਚ ਰਜਨੀਸ਼ ਕੁਮਾਰ। - ਫੋਟੋ : ਜਾਗੋਵਾਲ
Advertisement

ਪੱਤਰ ਪ੍ਰੇਰਕ
ਕਾਹਨੂੰਵਾਨ, 16 ਮਾਰਚ
ਥਾਣਾ ਭੈਣੀ ਮੀਆਂ ਅਧੀਨ ਪੈਂਦੇ ਪਿੰਡ ਬਲਵਿੰਡਾਂ ਵਿੱਚ ਝਗੜੇ ਦੌਰਾਨ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬਲਵੰਡਾਂ ਦੇ ਸਰਪੰਚ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਪਿੰਡ ਵਾਸੀ ਸੂਰਜ ਸਿੰਘ ਤੋਂ ਮਨਜਿੰਦਰ ਸਿੰਘ ਪਿੰਡ ਰਾਜੂ ਬਾਲੇ ਦੇ ਪੈਸੇ ਵਾਪਸ ਲੈਣ ਸਬੰਧੀ ਰਾਜ਼ੀਨਾਮਾ ਕਰਵਾਇਆ ਸੀ। ਉਹ ਬੀਤੀ ਰਾਤ ਪੈਸੇ ਲੈਣ ਸਬੰਧੀ ਗੱਲ ਕਰਨ ਲਈ ਮਨਜਿੰਦਰ ਸਿੰਘ ਦੇ ਘਰ ਆਇਆ ਸੀ। ਇਸ ਦੌਰਾਨ ਦੋਵਾਂ ਵਿੱਚ ਤੂੰ-ਤੂੰ ਮੈਂ ਮੈਂ ਹੋ ਗਈ। ਇਸ ਦੌਰਾਨ ਮਨਜਿੰਦਰ ਸਿੰਘ ਨੇ ਤਹਿਸ ਵਿੱਚ ਆ ਕੇ ਰਜਨੀਸ਼ ਵੱਲ ਆਪਣਾ ਪਿਸਤੌਲ ਤਾਣ ਲਿਆ। ਇਸ ਮੌਕੇ ਰਜਨੀਸ਼ ਕੁਮਾਰ ਨੇ ਆਪਣਾ ਬਚਾਅ ਕਰਨ ਲਈ ਮਨਜਿੰਦਰ ਸਿੰਘ ਨੂੰ ਰੋਕਣਾ ਦੀ ਕੋਸ਼ਿਸ਼ ਕੀਤੀ ਤਾਂ ਪਿਸਤੌਲ ਤੋਂ ਅਚਾਨਕ ਗੋਲੀ ਚੱਲਣ ਕਰ ਕੇ ਨੇੜੇ ਖੜੇ ਸੁਰਜੀਤ ਸਿੰਘ ਵਾਸੀ ਰਾਜੂ ਬੇਲਾ ਦੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਭੈਣੀ ਖਾਂ ਦੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ। ਉਸ ਨੇ ਮੁਲਜ਼ਮ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਨਜਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 307 (ਇਰਾਦਾ ਕਤਲ) ਤਹਿਤ ਕੇਸ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

Advertisement

Advertisement
Author Image

sanam grng

View all posts

Advertisement
Advertisement
×