ਕੋਟਕਪੂਰਾ ਵਿੱਚ ਅਬੋਹਰ ਦੇ ਵਪਾਰੀ ਦੀ ਕਾਰ ’ਤੇ ਗੋਲੀਆਂ ਚਲਾਈਆਂ
07:57 AM May 25, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ/ਕੋਟਕਪੂਰਾ, 24 ਮਈ
ਇਥੇ ਅੱਜ ਦੁਪਹਿਰੇ ਤਿੰਨ ਹਥਿਆਰਬੰਦ ਨਕਾਬਪੋਸ਼ ਨੌਜਵਾਨਾਂ ਨੇ ਅਬੋਹਰ ਦੇ ਇੱਕ ਕੱਪੜਾ ਵਪਾਰੀ ਦੀ ਕਾਰ ’ਤੇ ਗੋਲੀਆਂ ਚਲਾਈਆਂ ਅਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਮੇਂ ਵਪਾਰੀ ਬਾਜ਼ਾਰ ਵਿੱਚ ਆਪਣੇ ਕੰਮ ਗਿਆ ਹੋਇਆ ਸੀ ਅਤੇ ਕਾਰ ਗੁਰਦੁਆਰਾ ਬਾਜ਼ਾਰ ਦੇ ਨਜ਼ਦੀਕ ਸੜਕ ਉੱਪਰ ਖੜ੍ਹੀ ਸੀ। ਕੋਟਕਪੂਰਾ ਦੇ ਗੁਰਦੁਆਰਾ ਬਾਜ਼ਾਰ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਕੇਬੰਦੀ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੀਆਂ ਮਿਲੀਆਂ ਫੁਟੇਜ ਮੁਤਾਬਕ ਤਿੰਨ ਨੌਜਵਾਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਉਹ ਮੋਟਰਸਾਈਕਲ ’ਤੇ ਸਵਾਰ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Advertisement
Advertisement