For the best experience, open
https://m.punjabitribuneonline.com
on your mobile browser.
Advertisement

ਮੈਰਿਜ ਪੈਲੇਸ ਵਿੱਚ ਗੋਲੀ ਚੱਲੀ; ਔਰਤ ਜ਼ਖ਼ਮੀ

09:49 PM Jun 29, 2023 IST
ਮੈਰਿਜ ਪੈਲੇਸ ਵਿੱਚ ਗੋਲੀ ਚੱਲੀ  ਔਰਤ ਜ਼ਖ਼ਮੀ
Advertisement

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਗੋਨਿਆਣਾ ਰੋਡ ‘ਤੇ ਸਥਿਤ ‘ਥਰੀ ਪਾਮ’ ਪੈਲੇਸ ਵਿੱਚ ਇਕ ਵਿਆਹ ਸਮਾਗਮ ਦੌਰਾਨ ਕਥਿਤ ਗੋਲੀ ਚੱਲਣ ਨਾਲ ਇਕ ਔਰਤ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇ ਗਿਆ ਹੈ। ਇਹ ਘਟਨਾ ਬੀਤੀ ਰਾਤ ਵਾਪਰੀ ਸੀ। ਡੀਐੱਸਪੀ ਸਿਟੀ-2 ਬਠਿੰਡਾ ਗੁਰਪ੍ਰੀਤ ਸਿੰਘ ਗਿੱਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੈਲੇਸ ਵਿਚ ਹੋ ਰਹੇ ਵਿਆਹ ਦੌਰਾਨ ਲੜਕੇ ਤੇ ਲੜਕੀ ਵਾਲੀਆਂ ਦੋਵੇਂ ਧਿਰਾਂ ‘ਚੋਂ ਇਕ ਜੈਤੋ ਅਤੇ ਦੂਜੀ ਬੁਢਲਾਡੇ ਤੋਂ ਪਹੁੰਚੀ ਹੋਈ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਮਹਿਲਾ ਦੀ ਪਿੱਠ ‘ਤੇ ਗੋਲ਼ੀ ਲੱਗੀ ਅਤੇ ਉਹ ਦਿੱਲੀ ਹਾਰਟ ਹਸਪਤਾਲ ਬਠਿੰਡਾ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਕਿ ਐਮਐਲਆਰ (ਮੈਡੀਕਲ ਲੀਗਲ ਰਿਪੋਰਟ) ਮਿਲਣ ‘ਤੇ ਪੁਲੀਸ ਵੱਲੋਂ ਗੋਲ਼ੀ ਚੱਲਣ ਦੇ ਬੁਨਿਆਦੀ ਆਧਾਰ ਬਾਰੇ ਪੜਤਾਲ ਕੀਤੀ ਜਾਵੇਗੀ।

Advertisement

Advertisement
Tags :
Advertisement
Advertisement
×