ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਖੋਕੇ ਵਿੱਚ ਸਰਕਾਰੀ ਖਾਲ ਢਾਹੁਣ ਖ਼ਿਲਾਫ਼ ਚੱਲੀਆਂ ਗੋਲੀਆਂ

10:39 AM Oct 26, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 25 ਅਕਤੂਬਰ
ਇਲਾਕੇ ਦੇ ਪਿੰਡ ਪੱਖੋਕੇ ਵਿੱਚ ਮੰਗਲਵਾਰ ਰਾਤ ਨੂੰ ਇਕ ਸਰਕਾਰੀ ਖਾਲ ਨੂੰ ਢਾਹ ਦੇਣ ਖ਼ਿਲਾਫ ਚਲਾਈਆਂ ਗਈਆਂ ਗੋਲੀਆਂ ਲੱਗਣ ਕਾਰਨ ਦੋ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਪਿੰਡ ਵਾਸੀ ਇਕ ਸੀਨੀਅਰ ਅਕਾਲੀ ਆਗੂ ਅਮਰੀਕ ਸਿੰਘ ਸਾਬਕ ਚੇਅਰਮੈਨ ਮਾਰਕੀਟ ਕਮੇਟੀ ਤਰਨ ਤਾਰਨ ਤੇ ਉਸ ਦੇ ਲੜਕੇ ਅਕਾਸ਼ਦੀਪ ਸਿੰਘ ਸਮੇਤ ਕੁੱਲ ਅੱਠ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਅਮਰੀਕ ਸਿੰਘ ਅਤੇ ਉਸ ਦੇ ਲੜਕੇ ਅਕਾਸ਼ਦੀਪ ਸਿੰਘ ਤੋਂ ਇਲਾਵਾ ਹੋਰਨਾਂ ਮੁਲਜ਼ਮਾਂ ਵਿੱਚ ਉਸੇ ਪਿੰਡ ਦੇ ਵਾਸੀ ਹਰਪਾਲ ਸਿੰਘ, ਕੰਵਲਜੀਤ ਸਿਘ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ, ਅਜਮੇਰ ਸਿੰਘ ਸਮੇਤ ਇਕ ਅਣਪਛਾਤਾ ਵਿਅਕਤੀ ਸ਼ਾਮਲ ਹੈ। ਜ਼ਖ਼ਮੀਆਂ ਵਿੱਚ ਨਵਕੰਵਰਪਾਲ ਸਿੰਘ ਤੇ ਉਸ ਦਾ ਮਾਮਾ ਸ਼ਿੰਦਰ ਸਿੰਘ ਸ਼ਾਮਲ ਹਨ। ਨਵਕੰਵਰਪਾਲ ਸਿੰਘ ਅਤੇ ਮੁਲਜ਼ਮਾਂ ਦੀ ਜ਼ਮੀਨ ਨਾਲ ਨਾਲ ਲਗਦੀ ਹੈ,ਜਿਸ ਵਿੱਚੋਂ ਲੰਘਦੇ ਸਰਕਾਰੀ ਖਾਲ ਨੂੰ ਮੁਲਜ਼ਮਾਂ ਨੇ ਢਾਹ ਦਿੱਤਾ ਅਤੇ ਇਸ ਨੂੰ ਰੋਕਣ ਤੇ ਅਮਰੀਕ ਸਿੰਘ ਅਤੇ ਕੰਵਲਜੀਤ ਸਿੰਘ ਨੇ ਆਪਣੇ ਮਾਰੂ ਹਥਿਆਰਾਂ ਨਾਲ ਪਿੰਡ ਅੰਦਰ ਦਹਿਸ਼ਤ ਪੈਦਾ ਕਰਨ ਲਈ ਹਵਾ ਵਿੱਚ ਗੋਲੀਆਂ ਚਲਾਈਆਂ। ਸਥਾਨਕ ਥਾਣਾ ਸਦਰ ਦੇ ਏਐੱਸਆਈ ਕਰਮਜੀਤ ਕੌਰ ਨੇ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਹੈ।

Advertisement

Advertisement