ਫਗਵਾੜਾ ’ਚ ਗੋਲੀ ਚੱਲੀ; ਇੱਕ ਵਿਅਕਤੀ ਦੀ ਮੌਤ
09:02 AM Sep 19, 2023 IST
Advertisement
ਜਸਬੀਰ ਸਿੰਘ ਚਾਨਾ
ਫਗਵਾੜਾ, 18 ਸਤੰਬਰ
ਸਤਨਾਮਪੁਰਾ ਇਲਾਕੇ ’ਚ ਪੈਂਦੇ ਮੁਹੱਲਾ ਮਨਸਾ ਦੇਵੀ ਨਗਰ ਵਿੱਚ ਅੱਜ ਦੇਰ ਕੁਝ ਹਮਲਾਵਰਾਂ ਨੇ ਘਰ ਦਾ ਕੁੰਡਾ ਖੜਕਾ ਕੇ ਘਰ ਦੇ ਮਾਲਕ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਪੰਕਜ ਦੁੱਗਲ (40) ਪੁੱਤਰ ਸੁਰਿੰਦਰ ਦੁੱਗਲ ਵਾਸੀ ਨਿਊ ਮਨਸਾ ਦੇਵੀ ਨਗਰ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਹਿਮਾਚਲ ਤੋਂ ਕੋਈ ਸਪਲਾਈ ਦਾ ਕੰਮ ਕਰਕੇ ਅੱਜ ਰਾਤ ਕਰੀਬ 9.30 ਵਜੇ ਆਪਣੇ ਘਰ ਪੁੱਜਾ ਸੀ ਤਾਂ ਕਿਸੇ ਵਾਹਨ ’ਤੇ ਆਏ ਵਿਅਕਤੀਆਂ ਨੇ ਉਸਦੇ ਘਰ ਦਾ ਕੁੰਡਾ ਖੜਕਾਇਆ ਜਦੋਂ ਉਸ ਨੇ ਕੁੰਡਾ ਖੋਲ੍ਹਿਆ ਤਾਂ ਉਨ੍ਹਾਂ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ। ਮ੍ਰਿਤਕ ਆਪਣੇ ਪਿਛੇ ਦੋ ਲੜਕੇ ਤੇ ਇੱਕ ਲੜਕੀ ਛੱਡ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਸਾਰ ਇਲਾਕੇ ’ਚ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
Advertisement
Advertisement
Advertisement