For the best experience, open
https://m.punjabitribuneonline.com
on your mobile browser.
Advertisement

ਪੁਲੀਸ ਮੁਲਾਜ਼ਮ ਕੋਲੋਂ ਏਕੇ47 ਡਿੱਗਣ ਕਾਰਨ ਚੱਲੀ ਗੋਲੀ, ਜਾਨੀ ਬਚਾਅ

10:40 AM Apr 21, 2024 IST
ਪੁਲੀਸ ਮੁਲਾਜ਼ਮ ਕੋਲੋਂ ਏਕੇ47 ਡਿੱਗਣ ਕਾਰਨ ਚੱਲੀ ਗੋਲੀ  ਜਾਨੀ ਬਚਾਅ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਫਗਵਾੜਾ, 20 ਅਪਰੈਲ
ਇਥੋਂ ਦੀ ਦਾਣਾ ਮੰਡੀ ’ਚ ਬੀਤੇ ਦਿਨੀਂ ਲੜਾਈ ਝਗੜੇ ਦੇ ਦੋ ਧਿਰਾਂ ਦੇ ਹੋ ਰਹੇ ਫ਼ੈਸਲੇ ਮੌਕੇ ਮੌਕੇ ਪੁੱਜੀ ਪੁਲੀਸ ਦੇ ਕਾਂਸਟੇਬਲ ਕੋਲੋਂ ਏਕੇ 47 ਡਿੱਗਣ ਕਾਰਨ ਗੋਲੀ ਚੱਲ ਗਈ ਪਰ ਜਾਨੀ ਬਚਾਅ ਹੋ ਗਿਆ। ਪੁਲੀਸ ਨੇ ਇਸ ਸਬੰਧ ’ਚ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਲੜਾਈ ’ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਬਾਈਪਾਸ ’ਤੇ ਬਰਿਸਟਾ ਲਾਗੇ ਹੋਏ ਲੜਾਈ ਝਗੜੇ ਦੇ ਸਬੰਧ ’ਚ ਸਦਰ ਪੁਲੀਸ ਕੋਲ ਕੇਸ ਦਰਜ ਕੀਤਾ ਗਿਆ ਸੀ ਤੇ ਸਬੰਧਤ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸਨ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਦੋਨਾਂ ਧਿਰਾਂ ਦੇ ਫ਼ੈਸਲੇ ਸਬੰਧੀ ਦਾਣਾ ਮੰਡੀ ’ਚ ਮੀਟਿੰਗ ਰੱਖੀ ਗਈ ਹੈ, ਪੁਲੀਸ ਨੇ ਇਸ ਸਬੰਧੀ ਟੀਮ ਭੇਜੀ, ਜਿਥੋਂ ਕੇਸ ਨਾਲ ਸਬੰਧਤ ਤਿੰਨ ਵਿਅਕਤੀ ਜਿਨ੍ਹਾਂ ’ਚ ਗਗਨਦੀਪ, ਦਿਨੇਸ਼ ਭਾਉ, ਅਰਸ਼ਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਕਾਂਸਟੇਬਲ ਵਲੋਂ ਵਰਤੀ ਲਾਪ੍ਰਵਾਹੀ ਕਾਰਨ ਉਸਨੂੰ ਮੁਅੱਤਲ ਕਰ ਦਿੱਤਾ ਹੈ।

Advertisement

ਆਪਸੀ ਤਕਰਾਰ ਦੌਰਾਨ ਚੱਲੀ ਗੋਲੀ

ਕਾਹਨੂੰਵਾਨ (ਪੱਤਰ ਪ੍ਰੇਰਕ): ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਭੈਣੀ ਪਸਵਾਲ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਦੋ ਵਿਅਕਤੀਆਂ ਵਿੱਚ ਤਕਰਾਰ ਦੌਰਾਨ ਗੋਲੀ ਚੱਲ ਗਈ। ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਭੈਣੀ ਪਸਵਾਲ ਵਾਸੀ ਸਤਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਅੱਜ ਦੁਪਹਿਰ ਸਮੇਂ ਘਰ ਤੋਂ ਆਪਣੀ ਕਾਰ ਬੈਕ ਕਰ ਕੇ ਬਾਹਰ ਗਲੀ ਵਿੱਚ ਕੱਢ ਰਿਹਾ ਸੀ। ਇਸ ਦੌਰਾਨ ਉਸ ਤੋਂ ਕਾਰ ਬੇਕਾਬੂ ਹੋ ਕੇ ਗੁਆਂਢੀ ਦੀ ਕੰਧ ਵਿੱਚ ਜਾ ਵੱਜੀ। ਮਗਰੋਂ ਗੁਆਂਢੀ ਤਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਘਰ ਤੋਂ ਬਾਹਰ ਆ ਕੇ ਸਤਿੰਦਰ ਸਿੰਘ ਨਾਲ ਤਕਰਾਰ ਹੋ ਗਈ। ਮਗਰੋਂ ਸਤਿੰਦਰ ਸਿੰਘ ਆਪਣੇ ਘਰੋਂ ਲਾਇਸੈਂਸੀ ਪਿਸਟਲ ਲੈ ਆਇਆ ਤੇ ਹਵਾਈ ਫਾਇਰ ਕੀਤੇ। ਪੁਲੀਸ ਨੇ ਸਤਿੰਦਰ ਸਿੰਘ ਅਤੇ ਤਜਿੰਦਰ ਸਿੰਘ ਨੂੰ ਕਾਬੂ ਕਰ ਲਿਆ। ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement
Author Image

sukhwinder singh

View all posts

Advertisement
Advertisement
×