ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੋੋੋਸਟਲ ਦੀ ਘਾਟ: ਏਮਜ਼ ਦੇ ਵਿਦਿਆਰਥੀ ਬਾਹਰ ਰਹਿਣ ਲਈ ਮਜਬੂਰ

10:30 AM Aug 11, 2024 IST
ਏਮਜ਼ ਬਠਿੰਡਾ ਦੀ ਬਾਹਰੀ ਝਲਕ।

ਮਨੋਜ ਸ਼ਰਮਾ
ਬਠਿੰਡਾ, 10 ਅਗਸਤ
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਏਮਜ਼ ਬਠਿੰਡਾ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਹਾਲੇ ਵੀ ਹੋਸਟਲ ਤੋਂ ਬਾਂਝੇ ਹਨ। ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਕਈ ਵਿਦਿਆਰਥੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿੱਚ ਰਹਿਣ ਲਈ ਮਜੂਬਰ ਹਨ। ਬਹੁਤੇ ਵਿਦਿਆਰਥੀਆਂ ਨੂੰ ਮਰੀਜ਼ਾਂ ਲਈ ਬਣੇ ਰਹਿਣ ਬਸੇਰੇ ਵਿਚ ਠਹਿਰਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇੱਥੇ ਐੱਮਬੀਬੀਐੱਸ ਦਾ ਪੰਜਵਾਂ ਬੈਚ ਚੱਲ ਰਿਹਾ ਹੈ। 2024 ਲਈ ਨਵੇਂ ਬੈਚ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੰਮ ਬਰੂਹਾਂ ’ਤੇ ਹੈ । ਇਥੇ ਹੀ ਬੱਸ ਨਹੀਂ ਏਮਜ਼ ਵਿੱਚ ਪੀਜੀ ਅਤੇ ਐੱਮਡੀ ਦੀ ਪੜ੍ਹਾਈ ਕਰਨ ਵਾਲੇ ਡਾਕਟਰਾਂ ਦਾ ਬੈਚ ਸ਼ੁਰੂ ਹੋ ਚੁੱਕਿਆ ਹੈ। ਇਸ ਕਾਰਨ ਏਮਜ਼ ਬਠਿੰਡਾ ਦੇ ਹੋਸਟਲ ਵਿਦਿਆਰਥੀਆਂ ਲਈ ਛੋਟੇ ਜਾਪ ਰਹੇ ਹਨ । ਹੋਸਟਲ ਤੋਂ ਬਾਹਰ ਰਹਿ ਰਹੇ ਵਿਦਿਆਰਥੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਇੱਕ ਕਮਰੇ ਵਿਚ 4 -4 ਜਣੇ ਰਹਿਣ ਲਈ ਮਜੂਬਰ ਹਨ। ਇਸ ਕਾਰਨ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਖਾਣਾ ਵੀ ਡੇਢ ਕਿੱਲੋਮੀਟਰ ਦੂਰ ਬਣੇ ਹੋਸਟਲ ਦੀ ਮੈੱਸ ਵਿੱਚੋਂ ਆਉਂਦਾ ਹੈ। ਮੈੱਸ ਦੂਰ ਹੋਣ ਕਾਰਨ ਉਨ੍ਹਾਂ ਦੀ ਭੋਜਨ ਵਾਲੀ ਥਾਲੀ ਵੀ ਠੰਢੀ ਹੋ ਜਾਂਦੀ ਹੈ। ਕਈ ਮਾਪਿਆਂ ਨੇ ਵਿਦਿਆਰਥੀਆਂ ਨੂੰ ਮਿਲਣ ਦੀ ਮਨਾਹੀ ਕਾਰਨ ਦੁੱਖ ਵੀ ਪ੍ਰਗਟਾਇਆ। ਮਾਪਿਆਂ ਨੇ ਏਮਜ਼ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾੜ੍ਹਿਆਂ ਨੂੰ ਹੋਸਟਲ ਵਿੱਚ ਸਾਰੀਆਂ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਮਾਪਿਆਂ ਨੂੰ ਹੋਸਟਲ ਵਿੱਚ ਮਿਲਣ ਦੀ ਛੋਟ ਦਿੱਤੀ ਜਾਵੇ । ਕਾਬਲੇਗੌਰ ਹੈ ਕਿ ਏਮਜ਼ ਵਿੱਚ 2019 ਦੌਰਾਨ ਪਹਿਲੇ ਬੈਚ ਦੀ ਸ਼ੁਰੂਆਤ ਹੋਈ ਸੀ। ਹੋਸਟਲ ਦੀ ਅਧੂਰੀ ਉਸਾਰੀ ਕਾਰਨ ਪਹਿਲੇ ਬੈਚ ਦੀ ਪੜ੍ਹਾਈ ਫ਼ਰੀਦਕੋਟ ਦੀ ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਸ਼ੁਰੂ ਕਰਨੀ ਪਈ ਸੀ ।

Advertisement

ਵਿਦਿਆਰਥੀਆਂ ਦੀ ਰਿਹਾਇਸ਼ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਨੇ: ਸੁਪਰਡੈਂਟ

ਏਮਜ਼ ਬਠਿੰਡਾ ਦੇ ਸੁਪਰਡੈਂਟ ਡਾਕਟਰ ਰਾਜੀਵ ਗੁਪਤਾ ਨੇ ਮੰਨਿਆ ਕਿ ਉਨ੍ਹਾਂ ਕੋਲ ਹੋਸਟਲ ਦੀ ਸਵਿਧਾ ਘੱਟ ਹੈ, ਹਰ ਸਾਲ ਐੱਮਬੀਬੀਐੱਸ, ਪੀਜੀ ਅਤੇ ਐੱਮਡੀ ਦੀ ਪੜ੍ਹਾਈ ਲਈ ਪੁੱਜਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ। ਇਸ ਲਈ ਉਹ ਬਦਲਵੇਂ ਪ੍ਰਬੰਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਉਨ੍ਹਾਂ ਨੂੰ ਵਿਦਿਆਰਥੀਆਂ ਲਈ 300 ਦੇ ਕ਼ਰੀਬ ਨਵੇਂ ਕਮਰਿਆਂ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੀ ਸਹਾਇਤਾ ਨਾਲ ਇਹ ਹੋਸਟਲ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ । ਡਾਕਟਰ ਰਾਜੀਵ ਨੇ ਕਿਹਾ ਏਮਜ਼ ਦੇ ਮਿਹਨਤੀ ਡਾਇਰੈਕਟਰ ਡੀਕੇ ਸਿੰਘ ਦੀ ਅਗਵਾਈ ਹੇਠ ਦਿੱਲੀ ਤੋਂ ਬਾਅਦ ਬਠਿੰਡਾ ਏਮਜ਼ ਤਰੱਕੀ ਵੱਲ ਵੱਧ ਰਿਹਾ ਹੈ ।

Advertisement
Advertisement