ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋਦਾ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ

07:44 AM Sep 09, 2024 IST
ਸਿਹਤ ਕੇਂਦਰ ਵਿਚਲੀ ਐੱਸਐੱਮਓ ਦੀ ਰਿਹਾਇਸ਼ ਵਿਚ ਉੱਗਿਆ ਘਾਹ-ਫੂਸ।

ਜਸਵੀਰ ਸਿੰਘ ਭੁੱਲਰ
ਦੋਦਾ, 8 ਸਤੰਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ। ਨਿੱਤ ਮੁਹੱਲਾ ਕਲੀਨਿਕਾਂ ਵਿੱਚ ਮਿਲਦੀਆਂ ਸਹੂਲਤਾਂ ਬਾਰੇ ਦੱਸਿਆ ਜਾਂਦਾ ਹੈ ਪਰ ਪੰਜਾਬ ’ਚ ਸਿਹਤ ਸਹੂਲਤਾਂ ਤਾਂ ਹਕੀਕਤ ਤੋਂ ਦੂਰ ਹਨ, ਜਿਸ ਦੀ ਮਿਸਾਲ 30 ਬੈੱਡਾਂ ਸਰਕਾਰੀ ਹਸਪਤਾਲ ਦੋਦਾ ਤੋਂ ਮਿਲਦੀ ਹੈ। ਇਸ ਹਸਪਤਾਲ ਨਾਲ 45 ਪਿੰਡ ਜੁੜਦੇੇ ਹਨ। ਇਥੇ ਮਾਹਿਰ ਡਾਕਟਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਵਿਚੋਂ ਵੱਡੀ ਗਿਣਤੀ ਖਾਲੀ ਹਨ। ਹਸਪਤਾਲ ਵਿੱਚ ਔਰਤ ਰੋਗਾਂ ਦੇ ਮਾਹਿਰ ਡਾਕਟਰ, ਮੈਡੀਸਿਨ, ਸਰਜਰੀ, ਹੱਡੀਆਂ, ਐਨਸਥੀਸੀਆ, ਅੱਖਾਂ ਦੇ ਮਾਹਿਰ ਡਾਕਟਰਾਂ ਸਮੇਤ ਐਕਸਰੇ ਵਿਭਾਗ ਵਿੱਚ ਅਸਾਮੀਆਂ ਖਾਲੀ ਹਨ। ਇਸ ਹਸਪਤਾਲ ਨੂੰ ਐੱਸਐੱਮਓ ਅਤੇ ਇੱਕ ਐੱਮਓ ਚਲਾ ਰਹੇ ਹਨ ਜਿਨ੍ਹਾਂ ਦੇ ਕਈ ਵਾਰ ਵਿਭਾਗੀ ਕੰਮਾਂ ਲਈ ਦੂਜੇ ਦਫ਼ਤਰ ਜਾਣ ਕਾਰਨ, ਮਰੀਜ਼ਾਂ ਨੂੰ ਹੋਰ ਵੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈਂਦਾ ਹੈ। ਇਥੇ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਦੂਰ-ਦੁਰੇਡੇ ਸ਼ਹਿਰਾਂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿਚੋਂ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ। ਅਜਿਹੇ ਵਿਚ ਮਰੀਜ਼ਾਂ ਨੂੰ ਖੱਜਲ-ਖੁਆਰੀ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਇਥੇ ਸਟਾਫ ਨਰਸ ਦੀਆਂ 11 ਪੋਸਟਾਂ ਵਿਚੋਂ 5, ਫਾਰਮਾਸਿਸਟ ਦੀਆਂ 5 ’ਚੋਂ 2 ਅਤੇ ਡਰਾਈਵਰਾਂ ਦੀਆਂ ਦੋ ’ਚੋਂ ਇਕ ਪੋਸਟ ਖਾਲੀ ਹੈ। ਦਰਜਾ ਚਾਰ ਦੀਆਂ 15 ਪੋਸਟਾਂ ਭਰੀਆਂ ਹਨ ਪਰ ਸਫਾਈ ਪੱਖੋਂ ਹਸਪਤਾਲ ਦੀ ਹਾਲਤ ਮਾੜੀ ਹੈ। ਹਸਪਤਾਲ ਵਿੱਚ ਵੱਡੀ ਪੱਧਰ ’ਤੇ ਘਾਹ-ਫੂਸ ਉੱਗਿਆ ਹੋਇਆ ਹੈ ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ। ਡਾਕਟਰਾਂ ਦੀ ਰਿਹਾਇਸ਼ ਲਈ ਬਣੇ ਕੁਆਰਟਰਾਂ ਵਿੱਚ ਕਬੂਤਰ ਬੋਲਦੇ ਹਨ। ਇਨ੍ਹਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਜਦੋਂ ਕੋਈ ਵੀ ਮਰੀਜ਼ ਇਥੇ ਆਉਂਦਾ ਹੈ ਤਾਂ ਉਸ ਨੂੰ ਮੁਕਤਸਰ ਰੈਫਰ ਕੀਤਾ ਜਾਂਦਾ ਹੈ। ਇਸ ਹਸਪਤਾਲ ਸਬੰਧਤ ਪਿੰਡਾਂ ਵਾਲਿਆਂ ਦੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਹੈ ਕਿ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਐਂਮਰਜੈਂਸੀ ਦੀ ਹਾਲਤ ਵਿੱਚ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਣ ਲਈ ਐਂਬੂਲੈਸ ਦਿੱਤੀ ਜਾਵੇ। ਐੱਸਐੱਮਓ ਡਾ. ਦੀਪਕ ਰਾਏ ਨੇ ਆਖਿਆ ਕਿ ਉਹ ਹਸਪਤਾਲ ਵਿਚ ਡਾਕਟਰਾਂ ਅਤੇ ਹੋਰ ਘਾਟ ਬਾਰੇ ਵਿਭਾਗ ਨੂੰ ਲਿਖਤੀ ਰੂਪ ਵਿੱਚ ਧਿਆਨ ਲਿਆਉਂਦੇ ਰਹਿੰਦੇ ਹਨ।

Advertisement

Advertisement