ਹਵਾਈ ਸਕੁਐਡਰਨ ਦੀ ਘਾਟ ਦੂਰ ਕੀਤੀ ਜਾ ਰਹੀ ਹੈ: ਸੰਸਦੀ ਕਮੇਟੀ
06:14 AM Dec 19, 2024 IST
ਨਵੀਂ ਦਿੱਲੀ:
Advertisement
ਸੰਸਦ ਦੀ ਇੱਕ ਸਥਾਈ ਕਮੇਟੀ ਨੇ ਕਿਹਾ ਹੈ ਕਿ ਮਿਗ-21, ਮਿਗ-23 ਅਤੇ ਮਿਗ-27 ਜਿਹੇ ਪੁਰਾਣੇ ਲੜਾਕੂ ਜਹਾਜ਼ਾਂ ਨੂੰ ਪੜਾਅਵਾਰ ਢੰਗ ਨਾਲ ਸੇਵਾ ਤੋਂ ਹਟਾਏ ਜਾਣ ਕਾਾਰਨ ਹਾਲ ਹੀ ਦੇ ਸਾਲਾਂ ’ਚ ਭਾਰਤੀ ਹਵਾਈ ਸੈਨਾ ਦੇ ਲੜਾਕੂ ਸਕੁਐਡਰਨ (ਲੜਾਕੂ ਜਹਾਜ਼ ਦੇ ਦਸਤੇ) ਦੀ ਗਿਣਤੀ ’ਚ ਕਮੀ ਆਈ ਹੈ ਅਤੇ ਬਹੁ-ਪੱਖੀ ਨਜ਼ਰੀਏ ਨਾਲ ਇਹ ਸਮੱਸਿਆ ਦੂਰ ਕੀਤੀ ਜਾ ਰਹੀ ਹੈ। ਰੱਖਿਆ ਸਬੰਧੀ ਸਥਾਈ ਕਮੇਟੀ ਨੇ ਬੀਤੇ ਦਿਨ ਸੰਸਦ ’ਚ ਪੇਸ਼ ਕੀਤੀ ਰਿਪੋਰਟ ’ਚ ਇਹ ਵੀ ਕਿਹਾ ਕਿ ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ’ਚ ਸਾਹਮਣੇ ਆਈਆਂ ‘ਜਾਸੂਸੀ ਦੀਆਂ ਘਟਨਾਵਾਂ’ ਅਤੇ ਇਸ ਬਾਰੇ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ। ਰਿਪੋਰਟ ਅਨੁਸਾਰ ਮੰਤਰਾਲੇ ਨੇ ਕਿਹਾ, ‘ਪਿਛਲੇ ਪੰਜ ਸਾਲਾਂ ’ਚ (ਜਾਸੂਸੀ ਦੇ) ਚਾਰ ਮਾਮਲੇ ਸਾਹਮਣੇ ਆਏ ਹਨ। ਇਸ ’ਚ ਸ਼ਾਮਲ ਸਾਰੇ ਕਰਮੀਆਂ ਨੂੰ ਹਵਾਈ ਸੈਨਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement